15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਮੰਤਰੀ ਬਣਨ ਦਾ ਦੂਜਾ ਵੱਡਾ ਨਾਂ ਕੁਲਤਾਰ ਸਿੰਘ ਸੰਧਵਾਂ
ਦੂਜਾ ਅਹਿਮ ਨਾਂ ਕੁਲਤਾਰ ਸਿੰਘ ਸੰਧਵਾਂ ਦਾ ਹੈ। ਕੁਲਤਾਰ ਸਿੰਘ ਲਗਾਤਾਰ ਦੂਜੀ ਵਾਰ ਕੋਟਕਪੂਰਾ ਤੋਂ ਵਿਧਾਇਕ ਬਣੇ ਹਨ। ਕੁਲਤਾਰ ਸਿੰਘ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਹਨ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਲਗਪਗ ਤੈਅ ਹੈ।
ਭਗਵੰਤ ਮਾਨ ਹੁਣ ਪੰਜਾਬ ਵਿਚ ਆਪਣੀ ਕੈਬਨਿਟ ਦੀ ਚੋਣ ਵਿਚ ਰੁੱਝੇ
Ministers in AAP Punjab: ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਅਤੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਭਗਵੰਤ ਮਾਨ ਹੁਣ ਪੰਜਾਬ ਵਿਚ ਆਪਣੀ ਕੈਬਨਿਟ ਦੀ ਚੋਣ ਵਿਚ ਰੁੱਝੇ ਹੋਏ ਹਨ। ਭਗਵੰਤ ਮਾਨ 16 ਮਾਰਚ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਕੱਲ੍ਹ ਸਿਰਫ਼ ਭਗਵੰਤ ਮਾਨ ਸਹੁੰ ਚੁੱਕਣਗੇ, ਜਦਕਿ ਬਾਕੀ ਮੰਤਰੀ ਮੰਡਲ ਨੂੰ ਬਾਅਦ ‘ਚ ਸਹੁੰ ਚੁਕਾਈ ਜਾਵੇਗੀ, ਇਸ ਲਈ ਹੁਣ ਭਗਵੰਤ ਮਾਨ ਦੀ ਸਰਕਾਰ ‘ਚ ਮੰਤਰੀ ਬਣਨ ਵਾਲੇ ਉਨ੍ਹਾਂ ਚਿਹਰਿਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਕੌਣ ਹੋ ਸਕਦਾ ਮੰਤਰੀ
ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਹਰਪਾਲ ਸਿੰਘ ਚੀਮਾ ਦਾ ਹੈ। ਹਰਪਾਲ ਸਿੰਘ ਚੀਮਾ ਲਗਾਤਾਰ ਦੂਜੀ ਵਾਰ ਦਿੜ੍ਹਬਾ ਤੋਂ ਚੋਣ ਜਿੱਤੇ ਹਨ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਚੀਮਾ ਚੋਣ ਪ੍ਰਚਾਰ ਦੌਰਾਨ ਪੋਸਟਰਾਂ ਅਤੇ ਹੋਰਡਿੰਗਜ਼ ਦਾ ਚਿਹਰਾ ਰਹੇ ਹਨ। ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੋਸਟਰਾਂ ‘ਤੇ 3 ਚਿਹਰੇ ਹੁੰਦੇ ਸੀ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ।
ਸਮਾਗਮ ਦੀਆਂ ਤਿਆਰੀਆਂ ਨੂੰ ਦਿੱਤੀਆਂ ਗਈਆਂ ਅੰਤਿਮ ਛੋਹਾਂ
ਭਲਕੇ ਹੋਣ ਜਾ ਰਹੇ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 3 ਲੱਖ ਲੋਕਾਂ ਲਈ ਪ੍ਰਬੰਧ ਕੀਤਾ ਗਿਆ ਜਿਸ ਦੇ ਪੰਡਾਲ ਵਿੱਚ ਤਿੰਨ ਸਟੇਜਾਂ ਲਾਈਆਂ ਗਈਆਂ ਹਨ ਜਿਸ ਦੀ ਵਿਚਕਾਰ ਵਾਲੀ ਸਟੇਜ ‘ਤੇ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੋਣਗੇ