ਮਾਨਸਾ 15,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) ; ਮਾਨਸਾ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਬਚਪਨ ਉੱਤੇ ਚਰਚਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਵਿੱਚ ਸਿੱਖਿਆ ,ਮੂਲਾਂ ਅਤੇ ਵਾਤਾਵਰਣ ਸਬੰਧੀ ਵਿਸ਼ਿਆਂ ਉੱਤੇ ਖੁੱਲ੍ਹੀ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਟੇਜ ਐਂਕਰ ਦੀ ਭੂਮਿਕਾ ਸਕੂਲ ਅਧਿਆਪਕ ਮੈਡਮ ਜੋਤੀ ਬਾਂਸਲ ਨੇ ਨਿਭਾਈ ।ਇਸ ਚਰਚਾ ਵਿੱਚ ਇਹ ਗੱਲ ਮੁੱਖ ਤੌਰ ਤੇ ਉਭਰਕੇ ਆਈ ਕਿ ਚੰਗੀ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁਲਾਂ ਦਾ ਸਮਾਵੇਸ਼ ਬੇਹੱਦ ਜ਼ਰੂਰੀ ਹੈ। ਬੱਚਿਆਂ ਨੂੰ ਇਕ ਆਦਰਸ਼ ਨਾਗਰਿਕ ਅਤੇ ਚੰਗਾ ਇਨਸਾਨ ਬਣਨ ਲਈ ਅਧਿਆਪਕ ਅਤੇ ਮਾਪਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕਰੋਨਾ ਕਾਲ ਵਿੱਚ ਸਾਡੇ ਬੱਚਿਆਂ ਵਿੱਚ ਬਦਲਾਵ ਨਜ਼ਰ ਆਏ ਹਨ। ਉਹਨਾਂ ਦੀ ਸਰੀਰਕ ਅਤੇ ਬੌਧਿਕ ਅਵਸਥਾਵਾਂ ਤੇ ਅਸਰ ਹੋਇਆ ਹੈ। ਜਿਸ ਦੇ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਚੰਗੇ ਢੰਗ ਨਾਲ ਕੰਮ ਕਰਨ ਦੀ ਲੋੜ ਹੈ। ਮਾਪਿਆਂ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਇੱਕ ਚੰਗੇ ਸਕੂਲ ਨੂੰ ਚੁਣਨਾ ਕਠਿਨ ਕੰਮ ਹੈ। ਸਕੂਲ ਚੁਣਨ ਵੇਲੇ ਮਾਪਿਆਂ ਨੂੰ ਆਪਣੀ ਸੰਸਕ੍ਰਿਤੀ, ਸੰਸਕਾਰ ਅਤੇ ਨੈਤਿਕ ਮੂਲਾਂ ਨੂੰ ਪ੍ਰਾਥਮਿਕਤਾ ਚਾਹੀਦੀ ਹੈਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ ਦਾ ਸੁਆਗਤ ਕੀਤਾ ਅਤੇ ਅਗਲੇ ਸਤਰ ਵਿੱਚ ਲਾਗੂ ਕਰਨ ਦਾ ਆਸ਼ਵਾਸਨ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਮਾਪਿਆਂ ,ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਵਿੱਚ ਖੁੱਲ੍ਹੀ ਵਾਰਤਾਲਾਪ ਹੋ ਸਕੇ। ਅਖੀਰ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਮਾਪਿਆਂ ਦਾ ਧੰਨਵਾਦ ਜਾਮਣ ਦਾ ਪੌਦਾ ਦਿੰਦੇ ਹੋਏ ਕੀਤਾ ਅਤੇ ਬੱਚਿਆਂ ਨੂੰ ਵਾਤਾਵਰਣ ਦੇ ਨਾਲ ਜੋੜਨ ਲਈ ਸੰਕਲਪ ਲਿਤਾ ਗਿਆ।