*ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਮੀਟਿੰਗ ਹੋਈ*

0
8

ਬੁਢਲਾਡਾ 12 ਮਾਰਚ  (ਸਾਰਾ ਯਹਾਂ/ ਅਮਨ ਮਹਿਤਾ ) ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜ਼ਰ ਦੀ ਅਗਵਾਈ ਹੇਠ ਬਲਾਕ ਬੁਢਲਾਡਾ ਅਧੀਨ ਸੈਕਟਰ ਬਰ੍ਹੇ ਅਤੇ ਬੋਹਾ ਦੇ ਸਮੂਹ ਮਲਟੀਪਰਪਜ ਸਿਹਤ ਕਰਮਚਾਰੀਆਂ ਦੀਆਂ ਮੀਟਿੰਗ ਬੋਹਾ ਅਤੇ ਬਰ੍ਹੇ ਵਿਖੇ 11 ਮਾਰਚ ਅਤੇ 12 ਮਾਰਚ ਨੂੰ ਕੀਤੀਆਂ ਗਈਆਂ। ਜਿਸ ਵਿੱਚ ਆਉਣ ਵਾਲੇ ਮਲੇਰੀਆ ਅਤੇ ਡੇਂਗੂ ਬੁਖਾਰ ਦੇ ਸੀਜਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜਰ ਵੱਲੋਂ ਸਾਰੇ ਸਿਹਤ ਕਰਮਚਾਰੀਆਂ ਨੂੰ ਹੁਣ ਤੋਂ ਹੀ ਇਨ੍ਹਾਂ ਬੁਖਾਰਾਂ ਦੇ ਫੈਲਣ ਤੋਂ ਰੋਕਣ ਲਈ ਸਾਰੀਆਂ ਤਿਆਰੀਆਂ ਅਤੇ ਸਰਵੇ ਆਦਿ ਨੂੰ ਤੇਜ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਮਲੇਰੀਆ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਅਤੇ ਡੇਂਗੂ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਲਈ ਸਾਵਧਾਨੀਆਂ ਵਿੱਚ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਨ ਦੇਣਾ, ਘਰਾਂ ਵਿੱਚ ਪਏ ਫਾਲਤੂ ਘੜਿਆਂ, ਕੰਨਟੇਨਰਾਂ ‘ਚ ਪਾਣੀ ਨਾ ਖੜਾ ਹੋਣ ਦੇਣਾ ਅਤੇ ਫਰਿਜ ਦੇ ਪਿਛਲੇ ਹਿੱਸੇ ਦੀ ਟਰੇਅ ਵਿੱਚ ਪਾਣੀ ਨਾ ਖੜਾ ਹੋਣ ਦੇਣਾ ਆਦਿ ਦੱਸਿਆ ਗਿਆ। ਇਸ ਮੌਕੇ ਮੌਜੂਦ ਵੱਖ ਵੱਖ ਪਿੰਡਾਂ ਵਿੱਚ ਕੰਮ ਕਰਦੇ ਸਿਹਤ ਕਰਮਚਾਰੀਆਂ ਜਿਨ੍ਹਾਂ ਵਿੱਚ ਜਸਕਰਨ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਕ੍ਰਿਸ਼ਨ ਕੁਮਾਰ, ਅਮਰੀਕ ਸਿੰਘ, ਗੁਰਿੰਦਰਜੀਤ ਸ਼ਰਮਾ, ਵਿਸ਼ਾਲ ਕੁਮਾਰ, ਕੁਲਦੀਪ ਸਿੰਘ ਆਦਿ ਨੇ ਵਿਸ਼ਵਾਸ ਦੁਵਾਇਆ ਕਿ ਉਹ ਇਨ੍ਹਾਂ ਬਿਮਾਰੀਆਂ ਦੇ ਖਤਰੇ ਲਈ ਪੂਰੀ ਤਰ੍ਹਾਂ ਵਚਨਵੱਧ ਹਨ ਅਤੇ ਆਪਣੀ ਪੂਰੀ ਵਾਹ ਲਾ ਦੇਣਗੇ।

LEAVE A REPLY

Please enter your comment!
Please enter your name here