ਮਾਨਸਾ, 10 ਮਾਰਚ : (ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਜ਼ਿਲੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ ਅਤੇ 98-ਬੁਢਲਾਡਾ ਦੀਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ ਦਾ ਕੰਮ ਅੱਜ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ ਗਿਆ ਹੈ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਦਿੱਤੀ।
ਜ਼ਿਲਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਗਿਣਤੀ ਪ੍ਰਕਿਰਿਆ ਦੇ ਮੁਕੰਮਲ ਹੋਣ ਉਪਰੰਤ ਸਾਹਮਣੇ ਆਏ ਨਤੀਜਿਆਂ ਅਨੁਸਾਰ ਮਾਨਸਾ 96 ਤੋਂ ਡਾ. ਵਿਜੇ ਸਿੰਗਲਾ, ਸਰਦੂਲਗੜ 97 ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁਢਲਾਡਾ 98 ਤੋਂ ਸ਼੍ਰੀ ਬੁੱਧ ਰਾਮ ਤਿੰਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।
ਉਨਾਂ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਲਈ ਸਾਰੇ ਉਮੀਦਵਾਰਾਂ, ਜ਼ਿਲੇ ਦੇ ਵਸਨੀਕਾਂ, ਪੱਤਰਕਾਰਾਂ ਅਤੇ ਚੋਣਾਂ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ। ਉਨਾਂ ਜ਼ਿਲਾ ਵਾਸੀਆਂ ਨੂੰ ਅਮਨ ਸਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਨੂੰ 100023 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਸ਼ੁੱਭਦੀਪ ਸਿੰਘ ਮੂਸੇਵਾਲਾ ਨੂੰ 36700, ਪ੍ਰੇਮ ਕੁਮਾਰ ਅਰੋੜਾ ਨੂੰ 27180, ਸ਼ਿਵਚਰਨ ਦਾਸ ਨੂੰ 639, ਜੀਵਨ ਦਾਸ ਬਾਵਾ ਨੂੰ 1734, ਤਰੁਣਵੀਰ ਸਿੰਘ ਆਹਲੂਵਾਲੀਆ ਨੂੰ 144, ਵੈਦ ਬਲਵੰਤ ਸਿੰਘ ਨੂੰ 676, ਰਾਜਿੰਦਰ ਸਿੰਘ ਨੂੰ 4089, ਸੁਖਵਿੰਦਰ ਸਿੰਘ ਨੂੰ 371, ਗੁਰਨਾਮ ਸਿੰਘ ਨੂੰ 601 ਅਤੇ ਰਾਜ ਕੁਮਾਰ ਨੂੰ 500 ਵੋਟਾਂ ਪਈਆਂ। ਉਨਾਂ ਦੱਸਿਆ ਕਿ 1099 ਵੋਟਰਾਂ ਵੱਲੋਂ ਨੋਟਾ ਨੂੰ ਵੋਟਾਂ ਪਾਈਆਂ ਗਈਆਂ।
ਉਨਾਂ ਦੱਸਿਆ ਕਿ ਇਸੇ ਤਰਾਂ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ 75817 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਜਗਜੀਤ ਸਿੰਘ ਮਿਲਖਾ ਨੂੰ 2038, ਦਿਲਰਾਜ ਸਿੰਘ ਭੂੰਦੜ ਨੂੰ 31757, ਬਿਕਰਮ ਸਿੰਘ ਨੂੰ 34446, ਗੁਰਦੀਪ ਸਿੰਘ ਸਿੱਧੂ ਨੂੰ 332, ਗੁਰਮੀਤ ਸਿੰਘ ਨੰਦਗੜ ਨੂੰ 571, ਬਲਦੇਵ ਸਿੰਘ ਨੂੰ 2345, ਗੁਰਸੇਵਕ ਸਿੰਘ ਨੂੰ 1925, ਚੇਤ ਰਾਮ 448, ਛੋਟਾ ਸਿੰਘ ਨੂੰ 539, ਜਸਵਿੰਦਰ ਸਿੰਘ ਨੂੰ 325, ਪਰਦੀਪ ਕੁਮਾਰ ਨੂੰ 696 ਵੋਟਾਂ ਹਾਸਿਲ ਹੋਈਆਂ। ਉਨਾਂ ਦੱਸਿਆ ਕਿ 684 ਵੋਟਰਾਂ ਵੱਲੋਂ ਨੋਟਾਂ ਨੂੰ ਵੋਟਾਂ ਪਾਈਆਂ ਗਈਆਂ।
ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੂੰ 88282 ਵੋਟਾਂ ਪਈਆਂ। ਡਾ. ਨਿਸ਼ਾਨ ਸਿੰਘ ਹਾਕਮਵਾਲਾ ਨੂੰ 36591, ਕ੍ਰਿਸ਼ਨ ਸਿੰਘ ਚੌਹਾਨ ਨੂੰ 2127, ਡਾ. ਰਣਵੀਰ ਕੌਰ ਮੀਆਂ ਨੂੰ 21492, ਭੋਲਾ ਸਿੰਘ ਨੂੰ 1918, ਰਣਜੀਤ ਸਿੰਘ ਭਾਦੜਾ ਨੂੰ 260, ਰਾਮ ਪ੍ਰਤਾਪ ਸਿੰਘ ਨੂੰ 923, ਦਰਸ਼ਨ ਸਿੰਘ ਨੂੰ 672, ਪਰਮਜੀਤ ਕੌਰ ਨੂੰ 6645 ਅਤੇ ਰੰਗੀ ਰਾਮ ਨੂੰ 565 ਵੋਟਾਂ ਪਈਆਂ। ਇਸ ਤੋਂ ਇਲਾਵਾ 935 ਵੋਟਰਾਂ ਵੱਲੋਂ ਨੋਟਾਂ ਦਾ ਬਟਨ ਦਬਾਇਆ ਗਿਆ