ਔਰਤ ਸਾਡੇ ਸਮਾਜ ਦਾ ਉਹ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤੱਕ ਆਪਣੀ ਹੋਂਦ ਅਤੇ ਪਹਿਚਾਣ ਲਈ ਲੜਦੀ ਆ
ਰਹੀ ਹੈ। ਹਰ ਦੌਰ ਵਿੱਚ ਇਸ ਕਿਰਦਾਰ ਨੂੰ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਹੈ ਰੱਬ ਦੀ ਕਲਾ ਦਾ ਇੱਕ ਬਿਹਤਰੀਨ
ਨਮੂਨਾ ਸੁੰਦਰਤਾ ਤੇ ਮਮਤਾ ਦੀ ਮੂਰਤ, ਹਰ ਰਿਸ਼ਤੇ ਦਾ ਆਧਾਰ ਜਿੰਦਗੀ ਰੂਪੀ ਬਗੀਚੇ ਦਾ ਹਰ ਫੁੱਲ ਜਿਸ ਦੇ ਬਿਨਾਂ ਅਧੂਰੀ ਹੈ
ਔਰਤ। ਇਹ ਵਿਚਾਰ ਅੱਜ ਰਾਸ਼ਟਰੀ ਮਹਿਲਾ ਦਿਵਸ ਮੌਕੇ ਡਾ. ਕਿਰਨਦੀਪ ਕੌਰ ਧਾਲੀਵਾਲ ਨੇ ਪੇਸ਼ ਕੀਤੇ। ਇਸ ਮੌਕੇ ਤੇ ਡਾ.
ਸਿਮਰਨਜੀਤ ਕੌਰ ਬਰਾੜ ਨੇ ਕਿਹਾ ਕਿ ਅਸਲ ਵਿੱਚ ਇਹ ਔਰਤ ਦੇ ਆਪਣੇ ਹੱਕ ਲਈ ਪ੍ਰਣ ਕਰਨ, ਸੰਘਰਸ਼ ਕਰਨ ਅਤੇ
ਸੋਚਣ ਦਾ ਦਿਨ ਹੈ। ਇਹ ਦਿਨ ਲਿੰਗਕ ਬਰਾਬਰੀ ਵਾਲੇ ਸਮਾਜ ਸਿਰਜਣ ਦਾ ਦਿਨ ਹੈ। ਅੱਜ ਸੰਸਾਰ ਦੇ ਹਰ ਖੇਤਰ ਵਿੱਚ ਔਰਤ
ਦੇ ਗੁਣਾਂ, ਪ੍ਰਾਪਤੀਆਂ ਤੇ ਵਿਕਾਸ ਦਾ ਇਤਿਹਾਸ ਵਰਣਨਯੋਗ ਹੈ। ਆਜ਼ਾਦੀ, ਧਾਰਮਿਕ, ਰਾਜਨੀਤਿਕ, ਸਮਾਜ ਸੁਧਾਰਕ,
ਵਿਗਿਆਨਿਕ ਖੋਜ, ਮੈਡੀਕਲ ਅਤੇ ਪ੍ਰਸ਼ਾਸ਼ਨਿਕ ਖੇਤਰ ਵਿੱਚ ਅੱਜ ਔਰਤ ਦਾ ਬੋਲਬਾਲਾ ਹੈ। ਡਾ. ਕਿਰਨਦੀਪ ਧਾਲੀਵਾਲ ਅਤੇ
ਸਿਮਰਨਜੀਤ ਬਰਾੜ ਵੱਲੋਂ ਹਮੇਸ਼ਾਂ ਵਾਂਗ ਅੱਜ ਵਿਸ਼ੇਸ਼ ਉਲੀਕੇ ਪ੍ਰੋਗਰਾਮ ਤਹਿਤ ਕੁੱਝ ਸੱਭਿਆਚਾਰਕ ਪੱਖਾਂ ਦਾ ਵੀ ਆਯੋਜਨ
ਕੀਤਾ ਗਿਆ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੋਵਿਡ-19 ਕਾਰਨ ਘਰੇਲੂ ਮਹਿਲਾਵਾਂ ਅਤੇ ਨੋਕਰੀ ਪੇਸ਼ਾ ਮਹਿਲਾਵਾਂ ਤੇ ਹਰ
ਤਰ੍ਹਾਂ ਦਾ ਸ਼ਰੀਰਕ ਅਤੇ ਮਾਨਸਿਕ ਤਣਾਅ ਬਣਿਆ ਹੋਇਆ ਸੀ। ਇਸ ਮੌਕੇ ਤੇ ਸਮੂਹ ਮਹਿਲਾਵਾਂ ਨੇ ਖੁਸ਼ਨੁਮਾ ਮਾਹੌਲ ਦਾ
ਆਨੰਦ ਮਾਣਿਆ।
( ਡਾ.ਕਿਰਨਦੀਪ ਧਾਲੀਵਾਲ)