ਮਾਨਸਾ ਵਿੱਚ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹਿੰਦੇ ਹਨ- ਸਿੱਧੂ ਮੂਸੇ ਵਾਲਾ

0
190

ਮਾਨਸਾ 06,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਆਨੰਦਮ ਮੈਤਰੀ ਸੰਘ ਦੁਆਰਾ 4 ਦਿਨਾ ਦਾ ਧਿਆਨ ਕੈੰਪ ਦਾ ਅੱਜ ਤੀਸਰਾ ਦਿਨ ਬਹੁਤ ਹੀ ਭਾਵ ਪੂਰਨ ਰਿਹਾ.ਜਿਸ ਵਿੱਚ ਮਾਨਸਾ ਹਲਕੇ ਦੇ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੱਧੂ ਮੂਸੇ ਵਾਲੇ ਇਸ ਪਹੁੰਚ ਕੇ ਹਾਜਰੀ ਲੱਗਵਾਈ ਤੇ ਕਿਹਾ ਕੇ ਮਾਨਸਾ ਸ਼ਹਿਰ ਵਿੱਚ ਇਸ ਤਰਾ ਦੇ ਯੋਗ ਤੇ ਮੇਡੀਟੇਸ਼ਨ ਦੇ ਪ੍ਰੋਗਰਾਮ ਹੋਣੇ ਚਾਹਿੰਦੇ ਹਨ ਤਾਂ ਜੋ ਮਾਨਸਾ ਵਾਸੀਆਂ ਨੂੰ ਇਸ ਦਾ ਵੱਧ ਤੋ ਵੱਧ ਫਾਈਦਾ ਮਿਲ ਸਕੇ. ਇਸ ਵਿੱਚ ਸਵਾਮੀ ਜੀ ਨੇ ਅਲੱਗ ਅਲੱਗ ਸੰਤਾ ਦੀ ਬਾਣੀ ਤੇ ਬੋਲਦੇ ਹੋਏ ਕਬੀਰ ਜੀ ਦੀ ਜੀਵਨੀ ਬਾਰੇ ਵੀ ਦੱਸਿਆ. ਸਵਾਮੀ ਜੀ ਨੇ ਰਾਮ ਰਸ ਪਿਆ ਰੇ, ਸ਼ਬਦ ਦੀ ਵਿਆਖਿਇਆ ਕਰਦੇ ਹੋਏ ਸਾਧਕਾ ਨੂੰ ਗਹਿਰੀ ਧਿਆਨ ਵਿਧੀਆਂ ਕਰਵਾਇਆਂ ਤਾਂ ਜੋ ਸੁਮੀਰਨ ਵੇਲੇ ਸਾਡਾ ਮਨ ਖੜ ਸਕੇ. ਅਲੱਗ ਅਲੱਗ ਪ੍ਰਾਂਤਾ ਤੋਂ ਆਏ ਹੋਏ ਸੈਂਕੜੇ ਸਾਧਕਾ ਨੇ ਇਸ ਗਹਿਰੇ ਧਿਆਨ ਦਾ ਪੂਰਾ ਆਨੰਦ ਮਾਣਿਆ. ਇਸ ਮੌਕੇ ਤਰਸੇਮ ਸਿੰਘ, ਬਲਵਿੰਦਰ ਕੌਰ, ਪੁਨੀਤ ਸ਼ਰਮਾ,ਪ੍ਰਧਾਨ ਵਿਨੋਦ ਗੁਗਨ,ਰਮੇਸ਼ ਗੋਇਲ,ਅੰਜਨਾ ਰਾਣੀ,ਤੇਜਿੰਦਰ ਸਿੰਘ ਮੱਖਣ, ਚਮਕੌਰ ਸਿੰਘ, ਜਨਕ ਰਾਜ, ਰੁਚਿਕਾ ਰਾਣੀ, ਕੁਸਮ ਰਾਣੀ, ਹਨੀ ਚੋਰਾਇਆ, ਮਨਦੀਪ, ਅਮਿਤਾ ਰਜਨੀ ਸ਼ਾਲੀਨੀ,ਹਾਜਿਰ ਰਹੇ

LEAVE A REPLY

Please enter your comment!
Please enter your name here