*ਦਿੱਲੀ ਸੰਘਰਸ਼ ਦੌਰਾਨ ਕਿਸਾਨ ਤੇ ਚਾਈਨਾ ਬਾਰਡਰ `ਤੇ ਸ਼ਹੀਦ ਹੋਏ ਫ਼ੌਜੀ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸੌਂਪੇ ਚੈੱਕ*

0
28

ਮਾਨਸਾ 5 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ )-ਦੇਸ਼ ਵਿਦੇਸ਼ ਵਿੱਚ ਲੋਕ ਭਲਾਈ ਦੇ ਕੰਮ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐੈਸ.ਪੀ. ਸਿੰਘ ਉਬਰਾਏ ਦੀ ਰਹਿਨੁਮਾਈ ਹੇਠ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਤੇ ਚਾਈਨਾ ਬਾਰਡਰ ਦੇ ਸ਼ਹੀਦ ਹੋਏ ਫੌਜ਼ੀ ਦੇ ਪਰਿਵਾਰ ਨੂੰ ਸਹਾਇਤਾ ਵਜੋਂ ਪਹਿਲੀ ਪੈਨਸ਼ਨ ਦੇ ਚੈੱਕ ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਟੀਮ ਵੱਲੋਂ ਪਰਿਵਾਰਾਂ ਨੂੰ ਸੌਂਪੇ ਗਏ। ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪ੍ਰੋ. ਐੈਸ.ਪੀ. ਸਿੰਘ ਉੁਬਰਾਏ ਦੀ ਟੀਮ ਵਲੋਂ ਦੇਸ਼ਾ-ਵਿਦੇਸ਼ਾ ਵਿੱਚ ਵੱਖ-ਵੱਖ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਉੱਥੇ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਟਰੱਸਟ ਅਨੇਕਾਂ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਥੇ ਹੀ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋੲੋ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦੇ ਕੀਤੇ ਐਲਾਨ ਤਹਿਤ ਸ਼ਹੀਦੇ ਹੋਏ ਕਿਸਾਨ ਹਰਚਰਨ ਸਿੰਘ ਵਾਸੀ ਹਾਕਮਵਾਲਾ ਦੇ ਪਰਿਵਾਰਕ ਮੈਂਬਰਾ ਨੂੰ 10 ਹਜ਼ਾਰ ਰੁਪਏ ਤੇ ਚਾਈਨਾ ਬਾਰਡਰ ਦੇ ਸ਼ਹੀਦ ਹੋਏ ਫੌਜ਼ੀ ਮਨਪ੍ਰੀਤ ਸਿੰਘ ਵਾਸੀ ਭੰਮੇ ਕਲਾਂ ਦੇ ਪਰਿਵਾਰਕ ਮੈਂਬਰਾ ਨੂੰ 2 ਹਜ਼ਾਰ ਰੁਪਏ ਦਾ ਪ੍ਰਤੀ ਮਹੀਨਾ ਚੈੱਕ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਰਿਵਾਰ ਦੀ ਇਹ ਸਹਾਇਤਾ ਹਰ ਮਹੀਨੇ ਤੇ ਇੱਕ ਸਾਲ ਲਈ ਜਾਰੀ ਰਹੇਗੀ।ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਕੀਤੀ ਗਈ ਸਹਾਇਤਾ ਲਈ ਡਾ. ਐਸ.ਪੀ. ਸਿੰਘ ਉੁਬਰਾਏ ਤੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਖਜ਼ਾਨਚੀ ਮਦਨ ਲਾਲ ਕੁਸ਼ਲਾ, ਸਕੱਤਰ ਬਹਾਦਰ ਸਿੰਘ ਸਿੱਧੂ, ਮੈਂਬਰ ਗੋਪਾਲ ਅਕਲੀਆ, ਨਛੱਤਰ ਸਿੰਘ ਬੁਰਜਰਾਠੀ, ਜਸਵੀਰ ਸਿੰਘ ਸੀਰੂ, ਰਣਜੀਤ ਸਿੰਘ ਪਟਵਾਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here