04,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਰਾਜਧਾਨੀ ਕੀਵ ਸਮੇਤ ਕਈ ਸ਼ਹਿਰ ਤਬਾਹ ਹੋ ਗਏ ਹਨ। ਇਸ ਦੌਰਾਨ ਰੂਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਆਪਣਾ ਦੇਸ਼ ਛੱਡ ਕੇ ਪੋਲੈਂਡ ਭੱਜ ਗਏ ਹਨ। ਹਾਲਾਂਕਿ ਜ਼ੇਲੇਂਸਕੀ ਨੇ ਇਸ ਸਬੰਧ ‘ਚ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਪੋਲੈਂਡ ਤੋਂ ਕੋਈ ਅਧਿਕਾਰਤ ਬਿਆਨ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਰੂਸ ਕੁਝ ਘੰਟਿਆਂ ‘ਚ ਕੀਵ ‘ਤੇ ਕਬਜ਼ਾ ਕਰ ਲਵੇਗਾ।