*ਰੇਲਵੇ ਵਿਭਾਗ ਵੱਲੋਂ ਬੁਢਲਾਡਾ ਟਿਕਟ ਘਰ ਖੋਲ੍ਹਣ ਦੇ ਹੋਏ ਨੋਟੀਫਿਕੇਸ਼ਨ ਜਾਰੀ*

0
532

ਬੁਢਲਾਡਾ 2 ਮਾਰਚ  (ਸਾਰਾ ਯਹਾਂ/  ਅਮਨ ਮੇਹਤਾ) ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਰੇਲਵੇ ਵਿਭਾਗ ਵੱਲੋਂ ਗੱਡੀਆਂ ਨੂੰ ਤਾਂ ਮੁੜ ਚਾਲੂ ਕਰ ਦਿੱਤਾ ਸੀ ਪਰ ਰੇਲਵੇ ਸਟੇਸ਼ਨ ਤੇ ਟਿਕਟ ਨਾ ਮਿਲਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਨੂੰ ਜਿਆਦਾ ਪੈਸੇ ਦੇ ਕੇ ਵੀ ਇੱਕ ਜਾਂ ਦੋ ਦਿਨ ਪਹਿਲਾ ਟਿਕਟ ਬੁੱਕ ਕਰਵਾਉਂਣੀ ਪੈਂਦੀ ਸੀ। ਅਚਾਨਕ ਕੰਮ ਪੈਣ ਤੇ ਜਾਣ ਵਾਲਿਆਂ ਨੂੰ ਬਿਨ੍ਹਾਂ ਟਿਕਟ ਹੀ ਡਰ ਦੇ ਮਾਹੌਲ ਚ ਸਫਰ ਤੈਅ ਕਰਨਾ ਪੈਂਦਾ ਸੀ ਜਾਂ ਟਿਕਟ ਚੈਕਿੰਗ ਦੌਰਾਨ ਜੁਰਮਾਨਾ ਭੁਗਤਨਾ ਪੈਂਦਾ ਸੀ। ਹੁਣ ਰੇਲਵੇ ਵਿਭਾਗ ਵੱਲੋਂ ਰੇਲਵੇ ਸਟੇਸ਼ਨ ਤੇ ਟਿਕਟ ਖਿੜ੍ਹਕੀ ਖੋਲ੍ਹਣ ਦਾ ਨੋਟੀਫਿਕੇਸ਼ਨ ਭੇਜ ਕੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਸੰਬਧੀ ਰੇਲਵੇ ਸਟੇਸ਼ਨ ਮਾਸ਼ਟਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਦੀ ਕਾਪੀ ਆਉਣ ਤੇ ਜਲਦ ਖਿੜ੍ਹਕੀ ਖੋਲ੍ਹ ਦਿੱਤੀ ਜਾਵੇਗੀ ਅਤੇ ਲੋਕਾਂ ਦੀ ਮੁਸ਼ਕਿਲਾਂ ਦਾ ਨਿਪਟਾਰਾ ਹੋ ਜਾਵੇਗਾ। ਟਿਕਟ ਘਰ ਖੁਲਣ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੇ ਲੋਕਾਂ ਦੇ ਚਹਿਰੇ ਤੇ ਖੁਸ਼ੀ ਵੇਖਣ ਨੂੰ ਮਿਲੀ। ਸ਼ਹਿਰ ਦੇ ਸਮਾਜਸੇਵੀ ਕਾਮਰੇਡ ਰਾਜ ਕੁਮਾਰ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਰਹਿੰਦੀਆਂ ਪੈਸੇਜੰਰ ਗੱਡੀਆਂ ਨੂੰ ਜਲਦ ਚਲਾਇਆ ਜਾਵੇ ਤਾਂ ਜੋ ਮਧਿਅਮ ਵਰਗ ਦੇ ਲੋਕਾਂ ਵੀ ਗੱਡੀਆਂ ਵਿੱਚ ਸਫਰ ਕਰ ਸਕਣ।

LEAVE A REPLY

Please enter your comment!
Please enter your name here