*ਪੰਜਾਬੀ ਨੇ ਗਰਭਵਤੀ ਪਤਨੀ ਨਾਲ 45 KM ਪੈਦਲ ਚੱਲ ਕੀਤਾ ਬਾਰਡਰ ਪਾਰ, ਜਾਣੋ ਦਰਦਨਾਕ ਕਹਾਣੀ*

0
48

ਸ੍ਰੀ ਅਨੰਦਪੁਰ ਸਾਹਿਬ 02,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਜਦੋਂ ਦੀ ਰੂਸ ਤੇ ਯੂਕਰੇਨ ਵਿੱਚ ਜੰਗ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਪਿੱਛੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਹੱਦ ਫਿਕਰਮੰਦ ਹਨ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਭਾਰਤ ਲਿਆਉਣ ਲਈ ਅਹਿਮ ਕਦਮ ਚੁੱਕੇ ਜਾਣ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨੂਰਪੁਰਬੇਦੀ ਦੇ ਪਿੰਡ ਖੇੜਾ ਕਲਮੋਟ ਦਾ ਜਿੱਥੋਂ ਦੇ ਇੱਕ ਪਰਿਵਾਰ ਦਾ ਪੁੱਤਰ ਤੇ ਉਨ੍ਹਾਂ ਦੀ ਨੁੰਹ ਯੂਕਰੇਨ ਵਿੱਚ ਪੜ੍ਹਨ ਚਲੇ ਗਏ ਸੀ ਪਰ ਰੂਸ ਤੇ ਯੂਕਰੇਨ ਦੀ ਜੰਗ ਲੱਗਣ ਤੋਂ ਬਾਅਦ ਉਹ ਪੋਲੈਂਡ ਰਸਤੇ ਵਾਪਸ ਆਉਣ ਦਾ ਪਲਾਨ ਬਣਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੋਵਾਂ ਨੂੰ ਬੇਹੱਦ ਮਾੜੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ।

ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਜੰਗ ਸ਼ੁਰੂ ਹੋਈ ਤਾਂ ਉਸ ਤੋਂ ਅਗਲੇ ਤਿੰਨ ਦਿਨ ਤਕ ਉਨ੍ਹਾਂ ਦਾ ਪੁੱਤਰ ਅਤੇ ਨੁੰਹ ਦੋਵਾਂ ਤੋਂ ਅਲੱਗ ਅਲੱਗ ਰਹੇ ਤੇ ਜਦੋਂ ਵਾਪਸ ਤਿੰਨ ਦਿਨ ਬਾਅਦ ਮਿਲੇ ਫਿਰ ਉਨ੍ਹਾਂ ਨੇ ਪੋਲੈਂਡ ਰਸਤੇ ਭਾਰਤ ਆਉਣ ਦੇ ਲਈ ਇਕ ਟੈਕਸੀ ਕੀਤੀ। ਟੈਕਸੀ ਨੇ  ਉਨ੍ਹਾਂ ਨੂੰ ਰਸਤੇ ‘ਚ ਹੀ ਉਤਾਰ ਦਿੱਤਾ। ਫਿਰ ਉਨ੍ਹਾਂ ਨੂੰ 45 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੁੰਹ ਗਰਭਵਤੀ ਹੈ ਤੇ ਉਥੇ ਉਸ ਦੇ ਕੋਲ ਕੋਈ ਵੀ ਡਾਕਟਰੀ ਸਹਾਇਤਾ ਮੌਜੂਦ ਨਹੀਂ ਹੈ।

ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਤੇ ਹੁਣ ਇਹ ਪਰਿਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਿਹਾ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਕੋਈ ਕਾਰਵਾਈ ਕੀਤੀ ਜਾਵੇ। 

LEAVE A REPLY

Please enter your comment!
Please enter your name here