*ਦੁੱਧ ਦੀਆਂ ਕੀਮਤਾਂ ਵਧਣ ਮਗਰੋਂ ਦੁੱਧ ਉਤਪਾਦਕ ਕਿਸਾਨ ਵੀ ਪ੍ਰੇਸ਼ਾਨ, ਬੋਲੇ, ਸਾਨੂੰ ਸਿਰਫ ਇੰਨੀ ਕੀਮਤ ਹੀ ਮਿਲਦੀ..*

0
139

ਚੰਡੀਗੜ੍ਹ 1,ਮਾਰਚ(ਸਾਰਾ ਯਹਾਂ/ਬਿਊਰੋ ਨਿਊਜ਼) : ਮਾਰਚ ਚੜ੍ਹਦਿਆਂ ਹੀ ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲਗਾ ਹੈ। ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ ਤੇ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਆਪਣੇ ਬ੍ਰਾਂਡ ਵੇਰਕਾ (Verka) ਤੇ ਅਮੂਲ (Amul) ਦੇ ਦੁੱਧ ਦੀਆਂ ਕੀਮਤਾਂ ਵਿੱਚ ਕ੍ਰਮਵਾਰ 2 ਰੁਪਏ ਪ੍ਰਤੀ ਲੀਟਰ (1 ਰੁਪਏ ਪ੍ਰਤੀ 500 ਮਿਲੀਲੀਟਰ ਪਾਊਚ) ਵਧਾ ਦਿੱਤਾ ਹੈ। ਨਵੀਆਂ ਕੀਮਤਾਂ ਮੰਗਲਵਾਰ ਯਾਨੀ 1 ਮਾਰਚ ਤੋਂ ਲਾਗੂ ਹੋ ਗਈਆਂ ਹਨ।

ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇਹ ਕੀਮਤ ਵਾਧਾ ਸੋਨਾ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ ਦੇ ਨਾਲ-ਨਾਲ ਗਾਂ ਤੇ ਮੱਝ ਦੇ ਦੁੱਧ ਆਦਿ ਸਮੇਤ ਅਮੂਲ ਦੁੱਧ ਦੇ ਸਾਰੇ ਬ੍ਰਾਂਡਾਂ ‘ਤੇ ਪ੍ਰਭਾਵੀ ਹੋਵੇਗਾ। ਕਰੀਬ 7 ਮਹੀਨੇ 27 ਦਿਨਾਂ ਦੇ ਵਕਫੇ ਤੋਂ ਬਾਅਦ ਕੀਮਤਾਂ ਵਧਾਈਆਂ ਗਈਆਂ ਹਨ। ਕੰਪਨੀ ਨੇ ਕਿਹਾ ਕਿ ਉਤਪਾਦਨ ਲਾਗਤ ਵਧਣਾ ਹੀ ਕੀਮਤਾਂ ਵਧਣ ਦਾ ਕਾਰਨ ਹੈ।

ਉਧਰ, ਇਸ ਮਾਮਲੇ ‘ਤੇ ਦੁੱਧ ਉਤਪਾਦਕ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਦੁੱਧ ਕੀਮਤਾਂ ਪਹਿਲਾਂ ਵਾਲੀ ਹੀ ਮਿਲ ਰਹੀ ਹੈ। ਉਨ੍ਹਾਂ ਕਿਹਾ ਬਾਜ਼ਾਰ ਵਿੱਚ 50 ਰੁਪਏ ਤੱਕ ਵਿਕਣ ਵਾਲੇ ਦੁੱਧ ਦੀ ਉਨ੍ਹਾਂ ਨੂੰ 27-28 ਰੁਪਏ ਕੀਮਤ ਹੀ ਮਿਲਦੀ ਹੈ। ਦੁੱਧ ਉਤਪਾਦਕਾਂ ਨੇ ਕਿਹਾ ਕਿ ਪਹਿਲਾਂ ਦੁੱਧ ਦੇ ਫੈਟ ਦਾ ਰੇਟ 7 ਰੁਪਏ ਸੀ ਜਿਸ ਨੂੰ ਕੰਪਨੀ ਵਾਲਿਆਂ ਨੇ ਘਟਾ ਕੇ 6 ਰੁਪਏ ਕਰ ਦਿੱਤਾ। ਇਸ ਤੋਂ ਬਾਅਦ 10-20 ਪੈਸੇ ਹੀ ਵਧਾਏ ਜਾ ਰਹੇ ਹਨ। ਅੱਜ ਦੁੱਧ ਉਤਪਾਦਕਾਂ ਨੂੰ 6.70 ਪੈਸੇ ਫੈਟ ਦਾ ਰੇਟ ਮਿਲ ਰਿਹਾ ਹੈ ਜਦਕਿ ਪਹਿਲਾਂ 7 ਰੁਪਏ ਮਿਲਦਾ ਸੀ।

ਕਿਸਾਨਾਂ ਨੇ ਕਿਹਾ ਕਿ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ। ਚਾਰੇ ਦੇ ਰੇਟ ਤੇ ਹੋਰ ਖਰਚੇ ਪਹਿਲਾਂ ਨਾਲੋਂ ਦੁਗਣੇ ਹੋ ਗਏ ਹਨ। ਦੁੱਧ ਦੇ ਰੇਟ ਵੱਧਣ ਦਾ ਉਤਪਾਦਕ ਅਤੇ ਖਰੀਦਦਾਰ ਦੋਨਾਂ ਨੂੰ ਨੁਕਸਾਨ ਹੋ ਰਿਹਾ ਹੈ।

LEAVE A REPLY

Please enter your comment!
Please enter your name here