*ਪੰਜਾਬ ‘ਚ ਰੁਕਿਆ ਜਾਨਲੇਵਾ ਕੋਰੋਨਾ ਦਾ ਕਹਿਰ, 56 ਦਿਨਾਂ ਬਾਅਦ ਨਹੀਂ ਹੋਈ ਕਿਸੇ ਮਰੀਜ਼ ਦੀ ਮੌਤ*

0
9

Punjab Corona 27,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਜਾਨਲੇਵਾ ਕਰੋਨਾ ਦਾ ਕਹਿਰ ਰੁਕ ਗਿਆ ਹੈ। ਸ਼ਨੀਵਾਰ ਨੂੰ 56 ਦਿਨਾਂ ਬਾਅਦ ਸੂਬੇ ‘ਚ ਕੋਰੋਨਾ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਕੋਰੋਨਾ ਨਾਲ 3 ਮੌਤਾਂ ਹੋਈਆਂ ਸਨ।

ਪੰਜਾਬ ਵਿੱਚ 2 ਜਨਵਰੀ ਤੋਂ 26 ਫਰਵਰੀ ਤੱਕ ਕੋਰੋਨਾ ਨਾਲ 1,057 ਲੋਕਾਂ ਦੀ ਮੌਤ ਹੋਈ । ਇਸ ਦੇ ਬਾਵਜੂਦ ਪੰਜਾਬ ‘ਚ ਕੋਰੋਨਾ ਦੇ ਘਾਤਕ ਖ਼ਤਰੇ ਦਾ ਡਰ ਬਣਿਆ ਹੋਇਆ ਹੈ। ਇਸ ਦਾ ਕਾਰਨ 96 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਇਲਾਜ ਕਰਵਾ ਰਹੇ ਹਨ। ਇਨ੍ਹਾਂ ‘ਚੋਂ 68 ਆਕਸੀਜਨ ਸਪੋਰਟ ‘ਤੇ ਹਨ। ਇਸ ਤੋਂ ਇਲਾਵਾ 19 ਮਰੀਜ਼ ਅਜੇ ਵੀ ਆਈਸੀਯੂ ਵਿਚ ਹਨ ਤੇ 9 ਮਰੀਜ਼ ਅਜੇ ਵੀ ਵੈਂਟੀਲੇਟਰ ‘ਤੇ ਹਨ।

ਪੰਜਾਬ ਵਿੱਚ ਕੋਰੋਨਾ ਦੇ ਨਵੇਂ ਮਰੀਜ਼ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਸ਼ਨੀਵਾਰ ਨੂੰ 124 ਨਵੇਂ ਮਰੀਜ਼ ਪੌਜ਼ੀਟਿਵ ਪਾਏ ਗਏ ਹਨ। ਹਾਲਾਂਕਿ, ਹੁਣ ਰਾਜ ਵਿੱਚ ਕੋਰੋਨਾ ਦੀ Possitivity ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੋ ਗਈ ਹੈ ਤੇ ਸ਼ਨੀਵਾਰ ਨੂੰ 0.56% ‘ਤੇ ਰਹੀ।

ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਤੇ ਮੋਹਾਲੀ ਹੀ ਅਜਿਹੇ ਜ਼ਿਲ੍ਹੇ ਹਨ ਜਿੱਥੇ 10 ਤੋਂ ਵੱਧ ਮਰੀਜ਼ ਹਨ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 10 ਤੋਂ ਘੱਟ ਹੈ। ਸ਼ਨੀਵਾਰ ਨੂੰ ਗੁਰਦਾਸਪੁਰ, ਮਲੇਰਕੋਟਲਾ, ਮਾਨਸਾ ਤੇ ਸੰਗਰੂਰ ਵਿੱਚ ਇੱਕ ਵੀ ਮਰੀਜ਼ ਨਹੀਂ ਮਿਲਿਆ।

ਦੇਸ਼ ‘ਚ ਘਟਿਆ ਕੋਰੋਨਾ ਦਾ ਕਹਿਰ, ਨਵੇਂ ਕੇਸਾਂ ‘ਚ ਗਿਰਾਵਟ 

ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 10 ਹਜ਼ਾਰ 273 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 243 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ 11 ਹਜ਼ਾਰ 499 ਕੇਸ ਦਰਜ ਕੀਤੇ ਗਏ ਸਨ। ਯਾਨੀ ਕੱਲ੍ਹ ਦੇ ਮੁਕਾਬਲੇ ਅੱਜ ਕੇਸ ਘਟੇ ਹਨ। ਜਾਣੋ ਦੇਸ਼ ‘ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

LEAVE A REPLY

Please enter your comment!
Please enter your name here