ਮਾਨਸਾ 24 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਦਫ਼ਤਰ ਵਿੱਚ ਜਗਦੀਪ ਸਿੰਘ ਨਕਈ ਦੀ ਅਗਵਾਈ ਹੇਠ ਇਫਕੋ ਵੱਲੋਂ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ । ਇਸ ਮੌਕੇ ਸੰਬੋਧਨ ਕਰਦੇ ਹੋਏ ਜੀਤ ਰਾਮ ਇਫਕੋ ਚੀਫ਼ ਮੈਨੇਜਰ ਨੇ ਦੱਸਿਆ ਕਿ ਹਰ ਸਾਲ ਇਫਕੋ ਬੰਦ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਤੋਂ ਇਲਾਵਾ ਕੰਬਲ ਅਤੇ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਅਤੇ ਲੋੜਵੰਦਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ ਇੱਕੋ ਹਰ ਸਾਲ ਆਪਣੇ ਵੱਲੋਂ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਦਾ ਹੈ। ਜੀਤ ਰਾਮ ਨੇ ਕਿਹਾ ਕਿ ਇਫਕੋ ਹਰ ਸਾਲ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕਰਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦਾ ਰਹੇਗਾ। ਉਹ ਹਮੇਸ਼ਾ ਹੀ ਜਿੱਥੇ ਪੱਲੇਦਾਰ ਸਮਾਜ ਨਾਲ ਖੜ੍ਹਦਾ ਹੈ ਉੱਥੇ ਹੀ ਆਮ ਵਰਗ ਦੇ ਲੋੜਵੰਦ ਪਰਿਵਾਰਾਂ ਲਈ ਵੀ ਸਹਿਯੋਗ ਕਰਦਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਕੰਬਲ ਅਤੇ ਹੋਰ ਲੋੜੀਂਦਾ ਸਾਮਾਨ ਵੰਡਿਆ ਜਾਵੇਗਾ ।ਇਸ ਮੌਕੇ ਭੋਲਾ ਨਾਥ ਖਾਦ ਵਿਕਰੇਤਾ, ਤਰਸੇਮ ਚੰਦ ਮਿੱਡਾ ਜ਼ਿਲ੍ਹਾ ਪ੍ਰਧਾਨ ਫਰਟੀਲਾਈਜ਼ਰ
ਐਸੋਸੀਏਸ਼ਨ, ਭੀਮ ਸੈਨ ਜਿੰਦਲ ਪ੍ਰਧਾਨ ਫਰਟੀ ਲੇਜ਼ਰ ਐਸੋਸੀਏਸ਼ਨ ਮਾਨਸਾ , ਮਜ਼ਦੂਰ ਆਗੂ ਸੱਤਪਾਲ ਮੂਲੇਵਾਲਾ ਸੁੂਬਾ ਆਗੁੂ,ਮੱਖਣ ਸਿੰਘ ਪ੍ਰਧਾਨ ,ਜਗਸੀਰ ਸਿੰਘ ਸੈਕਟਰੀ, ਲੱਖਾ ਸਿੰਘ ਖ਼ਜ਼ਾਨਚੀ ਜੁਗਰਾਜ ਸਿੰਘ ਖਿਆਲਾ, ਮੱਖਣ ਸਿੰਘ ਡੇਲੂਆਣਾ, ਸਾਬਕਾ ਸੂਬਾ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆਂ, ਤੋਂ ਇਲਾਵਾ ਅਵਤਾਰ ਸਿੰਘ ਸਹਾਰਨਾ, ਬਲਵੀਰ ਸਿੰਘ ਖਿਆਲਾ, ਸਰੂਪ ਸਿੰਘ ਗੁਰਨੇ ,ਸਤਿਗੁਰ ਸਿੰਘ ਜਵਾਹਰਕੇ ,ਸੀਰਾ ਸਿੰਘ ਅਹਿਮਦਪੁਰ ,ਸ਼ਿੰਗਾਰਾ ਸਿੰਘ ਕੁਲਹਿਰੀ, ਧੀਰਾ ਸਿੰਘ ਕੁਲਹਿਰੀ ,ਜੰਟਾ ਸਿੰਘ ਮਾਨਸਾ, ਜਸਵੰਤ ਸਿੰਘ ਖਿੱਲਣ, ਸੱਤਨਾਮ ਖਿਆਲਾਂ, ਪੱਲੇਦਾਰ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।