ਬੁਢਲਾਡਾ 24 ਫਰਵਰੀ (ਸਾਰਾ ਯਹਾਂ/ ਅਮਨ ਮੇਹਤਾ) ਸਥਾਨਕ ਪੁਲਿਸ ਵੱਲੋਂ ਸ਼ਹਿਰ ਵਿੱਚ ਟ੍ਰੇਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਵੱਡੀ ਪੱਧਰ ਤੇ ਸਹਾਇਕ ਥਾਣੇਦਾਰ ਬਿਸ਼ਭਾਨ ਸਿੰਘ ਦੀ ਅਗਵਾਈ ਹੇਠ ਮੋਟਰ ਸਾਈਕਲ ਸਕੂਟਰਾਂ ਦੇ ਚਲਾਨ ਕੱਟੇ ਗਏ। ਉਥੇ ਸ਼ਹਿਰ ਦੀ ਚੌੜੀ ਗਲੀ ਵਿੱਚ ਬੁਲਟ ਮੋਟਰ ਸਾਈਕਲ ਵਾਲੇ ਸਕੂਲੀ ਵਿਦਿਆਰਥੀਆਂ ਦੇ ਵੀ ਚਲਾਨ ਕੱਟੇ। ਵਰਣਨਯੋਗ ਹੈ ਕਿ ਇਸ ਖੇਤਰ ਦੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਸੀ ਕਿ ਸਕੂਲੀ ਵਿਦਿਆਰਥੀਆਂ ਵੱਲੋਂ ਬੁਲੱਟ ਤੇ ਪਟਾਖੇ ਪਾਏ ਜਾਂਦੇ ਸਨ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ। ਐਸ.ਐਚ.ਓ. ਸਿਟੀ ਪ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬੁਲੱਟ ਮੋਟਰ ਸਾਈਕਲਾਂ ਰਾਹੀਂ ਪਟਾਖੇ ਪਾਉਣ ਵਾਲੇ ਬਿਗੜੇ ਨੌਜਵਾਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਚੋੜੀ ਗਲੀ ਮੁਹੱਲੇ ਵਿੱਚ ਪੱਕੇ ਤੌਰ ਤੇ ਨਾਕਾ ਲਗਾ ਦਿੱਤਾ ਗਿਆ ਹੈ। ਪੁਲਿਸ ਇਸ ਖੇਤਰ ਵਿੱਚ ਗਸ਼ਤ ਕਰਦੀ ਰਹੇਗੀ।