ਚੰਡੀਗੜ੍ਹ 23,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਦਾਅਵਾ ਕੀਤਾ ਹੈ।ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਇਸ ਬਾਰੇ ਅਜੇ ਕੋਈ ਕਲੀਅਰ ਮੈਂਡੇਟ ਨਹੀਂ ਹੈ, ਪੰਜਾਬ ‘ਚ ਜੋ ਵੀ ਸਰਕਾਰ ਬਣੇਗੀ ਉਹ ਗੱਠਜੋੜ ਦੀ ਸਰਕਾਰ ਹੋਏਗੀ।ਪੰਜਾਬ ਬਾਰੇ ਅਜੇ ਕੋਈ ਵੀ ਨਹੀਂ ਕਹਿ ਸਕਦਾ ਕਿ ਕਿਸਦੀ ਸਰਕਾਰ ਬਣੇਗੀ, ਪਰ ਬੀਜੇਪੀ ਤੋਂ ਬਿਨ੍ਹਾਂ ਪੰਜਾਬ ‘ਚ ਸਰਕਾਰ ਨਹੀਂ ਬਣੇਗੀ।
ਗਰੇਵਾਲ ਨੇ ਕਿਹਾ ਕਿ, “ਸਾਡਾ ਕਿਸੇ ਨਾਲ ਗੱਠਜੋੜ ਨਹੀਂ ਹੈ।ਅਸੀਂ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ।ਅਸੀਂ ਪਹਿਲੀ ਵਾਰ ਜ਼ਿਆਦਾ ਸੀਟਾਂ ‘ਤੇ ਲੜ੍ਹ ਰਹੇ ਹਾਂ।ਇਸ ਨਾਲ ਸਾਡਾ ਆਧਾਰ ਵਧਿਆ ਹੈ।”
ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਫਰਲੋ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਫਰਲੋ ਇੱਕ ਦਿਨ ਵਿੱਚ ਨਹੀਂ ਦਿੱਤੀ ਗਈ।ਸਾਰੀਆਂ ਸੰਸਥਾਵਾਂ ਅਤੇ ਏਜੰਸੀਆਂ ਦੇ ਕੰਮ ਕਰਨ ਮਗਰੋਂ ਫਰਲੋ ਦਿੱਤੀ ਗਈ ਹੈ। ਰਾਮ ਰਹੀਮ ਨੂੰ ਦਿੱਤੀ ਗਈ ਜ਼ੈੱਲ ਪਲੱਸ ਸੁਰੱਖਿਆ ‘ਤੇ ਬੋਲਦੇ ਕਿਹਾ ਕਿ, “ਜੇਕਰ ਜਾਨ ਦਾ ਖ਼ਤਰਾ ਹੈ ਤਾਂ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿਸੇ ਨੂੰ ਮਰਨ ਲਈ ਨਹੀਂ ਛੱਡ ਸਕਦੇ।ਖਾਲਿਸਤਾਨ ਪੱਖੀ ਸੰਗਠਨਾਂ ਨੂੰ ਕਿਸੇ ਨੂੰ ਵੀ ਮਾਰਨ ਦਾ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।”
ਉਧਰ MP ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਚੋਂ ਨਸ਼ਾ ਖ਼ਤਮ ਕਰਨ ਲਈ ਲਿੱਖੀ ਚਿੱਠੀ ਸਬੰਧੀ ਬੋਲਦੇ ਹੋਏ ਗਰੇਵਾਲ ਨੇ ਕਿਹਾ ਕਿ, “ਗੁਰਜੀਤ ਔਜਲਾ ਨੂੰ ਇਸ ਬਾਰੇ ਪਹਿਲਾਂ ਧਰਨੇ ‘ਤੇ ਬੈਠਣਾ ਚਾਹੀਦਾ ਸੀ, ਪਰ ਜੇ ਕੋਈ MP ਆਪਣੀ ਸਰਕਾਰ ਤੋਂ ਇਨਸਾਫ ਨਾ ਦਵਾ ਪਾਏ ਤਾਂ ਉਹ ਜਨਤਾ ਦਾ ਜਵਾਬ ਦੇਹ ਹੋਏਗਾ।