12 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਸਿਖਰਾਂ ‘ਤੇ ਹੈ। ਦਿੱਗਜ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਹੱਕ ‘ਚ ਜੰਮ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਪਾਰਟੀ ਆਗੂਆਂ ਵੱਲੋਂ ਇੱਕ ਦੂਜੇ ‘ਤੇ ਵਾਰ-ਪਲਟਵਾਰ ਦੀ ਸਿਲਸਿਲਾ ਵੀ ਜਾਰੀ ਹੈ।
ਇਸੇ ਤਹਿਤ ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਗੁਰਦਾਸਪੁਰ ਪਹੁੰਚੇ ਹਲਕਾ ਕਾਦੀਆ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪੀਐੱਮ ਮੋਦੀ ਦੇ ਬਿਆਨਾਂ ‘ਤੇ ਤੰਜ ਕਸਿਆ। ਉਹਨਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਵਿਵਾਦਤ ਦੱਸਿਆ।
ਅਕਾਲੀ ਦਲ ਭਾਜਪਾ ਦੇ ਪੁਰਾਣੇ ਗਠਜੋੜ ਦੇ ਬਿਆਨ ਤੇ ਸਵਾਲ ਚੁੱਕਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦੇਸ਼ ਹਿੱਤ ‘ਚ ਕਾਨੂੰਨ ਰੱਦ ਕਰਨ ਦਾ ਫੈਸਲਾ ਲਿਆ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕਾਨੂੰਨ ਦੇਸ਼ ਹਿਤ ‘ਚ ਨਹੀਂ ਸਨ ਅਤੇ ਇਹ ਪ੍ਰਧਾਨ ਮੰਤਰੀ ਨੂੰ ਪਤਾ ਸੀ ਪਰ ਉਸ ਦੇ ਬਾਵਜੂਦ ਉਹਨਾਂ ਕਾਨੂੰਨ ਪਹਿਲਾ ਲਿਆਂਦੇ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਖੇਤੀ ਕਾਨੂੰਨ ਜੇਕਰ ਛੋਟੇ ਕਿਸਾਨਾਂ ਦੇ ਭਲੇ ਲਈ ਹੁੰਦੇ ਤਾਂ ਫਿਰ ਛੋਟੇ ਕਿਸਾਨ ਅੰਦੋਲਨ ਕਿਉਂ ਕਰਦੇ
ਬਾਦਲ ਪਰਿਵਾਰ ‘ਤੇ ਵੀ ਕਸਿਆ ਤੰਜ
ਉੱਥੇ ਹੀ ਉਹਨਾਂ ਬਾਦਲ ਪਰਿਵਾਰ ਤੇ ਵੀ ਤੰਜ ਕਸਿਆ ਤੇ ਕਿਹਾ ਕਿ ਪਹਿਲਾ ਅਕਾਲੀ ਭਾਜਪਾ ਦਾ ਗਠਜੋੜ ਜੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਪ੍ਰਧਾਨਮੰਤਰੀ ਦੱਸ ਰਹੇ ਹਨ ਤਾਂ ਹੁਣ ਇਹ ਗਠਜੋੜ ਤੋੜ ਪੰਜਾਬ ‘ਚ ਅਮਨ ਸ਼ਾਂਤੀ ਭੰਗ ਕੀਤੀ ਜਾਵੇਗੀ, ਇਹ ਤਾ ਖੁਦ ਪ੍ਰਧਾਨਮੰਤਰੀ ਵਿਵਾਦਿਤ ਬਿਆਨ ਦੇ ਰਹੇ ਹਨ |