*ਰਾਘਵ ਚੱਢਾ ਦਾ ਕਾਂਗਰਸ ‘ਤੇ ਹਮਲਾ, ਚੰਨੀ ਨੂੰ ਪੁੱਛਿਆ ਵੱਡਾ ਸਵਾਲ*

0
26

ਚੰਡੀਗੜ੍ਹ  10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਚੋਣਾਂ ਦਾ ਮਾਹੌਲ ਸਿੱਖਰਾਂ ‘ਤੇ ਹੈ।ਸਾਰੀਆਂ ਸਿਆਸੀ ਪਾਰਟੀਆਂ ਪੱਭਾਂ ਭਾਰ ਹਨ ਅਤੇ ਡਟਕੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ।ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਸਹਿ ਇਨਚਾਰਜ ਰਾਘਵ ਚੱਢਾ ਨੇ ਵੱਡਾ ਦਾਅਵਾ ਕੀਤਾ ਹੈ।

ਰਾਘਵ ਚੱਢਾ ਨੇ ਕਿਹਾ ਕਿ “ਆਪ ਸਰਕਾਰ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ।” ਉਨ੍ਹਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਉਨ੍ਹਾਂ ਨੇ ਕੰਧਾਂ ‘ਤੇ ਲਿਖਵਾ ਦਿੱਤਾ 36 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਪਰ ਉਹ ਸਿਰਫ ਇੱਕ ਬੰਦੇ ਦਾ ਨਾਂ ਦੱਸ ਦੇਣ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਬਣਨ ‘ਤੇ ਹਰ ਇਕ ਕੱਚਾ ਮੁਲਾਜ਼ਮ ਪੱਕਾ ਕੀਤਾ ਜਾਏਗਾ।ਰਾਘਵ ਚੱਢਾ ਨੇ ਕਿਹਾ ਕਿ “ਮੈਂਨੂੰ ਨਹੀਂ ਲਗਦਾ ਕਿ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ।

LEAVE A REPLY

Please enter your comment!
Please enter your name here