ਬਠਿੰਡਾ 08 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਹਲਕਾ ਲੰਬੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਪਿੰਡ ਲੰਬੀ ਵਿਚ 2 ਅਲੱਗ ਅਲੱਗ ਜਲਸਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਜਿਥੇ ਕਾਗਰਸੀ ਚੋਰ ਉਥੇ ਕੇਜਰੀਵਾਲ ਮਹਾਂਚੋਰ ਹੈ।
ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਵੱਲੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੇ ਦਿਨ ਵੀ ਹਲਕੇ ਦੇ ਪਿੰਡ ਲੰਬੀ ਵਿਚ ਚੋਣ ਪ੍ਰਚਾਰ ਕੀਤਾ ਅਤੇ ਅਕਾਲੀ ਬਸਪਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਕਿਹਾ ਸਾਰੀਆਂ ਸਹੂਲਤਾਂ ਦੇਣ ਵਾਲੀ ਹਮੇਸ਼ਾ ਅਕਾਲੀ ਦਲ ਦੀ ਸਰਕਾਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ‘ਤੇ ਹਮਲੇ ਕਰਦੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਵੋਟ ਪਾਈ ਤਾਂ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ। ਉਨ੍ਹਾਂ ਕਾਂਗਰਸ ਦੇ ਮੁੱਖ ਮੰਤਰੀ ਚੰਨੀ ‘ਤੇ ਵਾਰ ਕਰਦੇ ਕਿਹਾ ਕਿ ਉਹ ਆਪਣੇ ਆਪ ਨੂੰ ਗਰੀਬ ਦੱਸ ਰਿਹਾ, ਜਦਕਿ ਲੋਕ ਜਾਣ ਗਏ ਹਨ ਕਿ ਇਸ ਦੇ ਰਿਸ਼ਤੇਦਾਰ ਦੇ ਕਰੋੜਾਂ ਰੁਪਏ ਮਿਲਣੇ ਕਿ ਇਹ ਕਿੰਨਾ ਕੁ ਗਰੀਬ ਹੈ। ਦੂਸਰੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ‘ਤੇ ਬੋਲਦੇ ਕਿਹਾ ਕਿ ਜੇਕਰ ਇਸ ਮੁੱਖ ਮੰਤਰੀ ਬਣ ਗਿਆ ਤਾਂ ਘਰ- ਘਰ ਠੇਕੇ ਖੁੱਲ ਜਾਣਗੇ। ਉਹਨਾਂ ਨੇ ਇਨ੍ਹਾਂ ਤੋਂ ਬਚਣ ਦੀ ਅਪੀਲ ਕੀਤੀ ।ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਬਸਪਾ ਸੁਪਰੀਮੋ ਮਾਇਆਵਤੀ ਦੀ ਪੰਜਾਬ ਫੇਰੀ ‘ਤੇ ਬੋਲਦੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਅਕਾਲੀ ਬਸਪਾ ਦੀ ਮਜ਼ਬੂਤੀ ਬਣੇਗੀ ਅਤੇ ਸੁਖਬੀਰ ਬਾਦਲ ਪਹਿਲਾਂ ਹੀ ਕਹਿ ਚੁਕੇ ਹਨ ਕਿ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਕਾਲੀ ਬਸਪਾ ਦੀ ਸਰਕਾਰ ਬਣਨ ‘ਤੇ ਦੋ ਉਪ ਮੁੱਖ ਮੰਤਰੀ ਹੋਣਗੇ ਇਕ ਹਿੰਦੂ ਅਤੇ ਇਕ ਐਸ.ਸੀ ਭਾਈਚਾਰੇ ਵਿਚੋਂ । ਚੰਨੀ ਦੇ ਰਿਸ਼ਤੇਦਾਰ ਦੀ ਅੱਜ ਅਦਾਲਤ ਪੇਸ਼ੀ ‘ਤੇ ਪੁੱਛੇ ਜਾਣ ਤੇ ਕਿਹਾ ਕਿ ਉਹ ਕਿਹਾ ਕਿ ਉਸ ਕੋਲੋਂ ਕਰੋੜਾਂ ਦੀ ਜਾਇਦਾਦ ਮਿਲਨਾ ਇਹ ਸਬੂਤ ਇਹ ਸਾਬਤ ਕਰਦਾ ਹੈ ਚੰਨੀ ਨੇ 111 ਦਿਨਾਂ ਵਿਚ ਕਿੰਨੀ ਜਾਇਦਾਦ ਬਣਾਈ ਹੋਵੇਗੀ। ਕੇਜਰੀਵਾਲ ਵੱਲੋਂ ਇਕ ਮੌਕਾ ਮੰਗੇ ਜਾਣ ‘ਤੇਉਨ੍ਹਾਂ ਕਿਹਾ ਕਿ ਇਹ ਇਕ ਮੌਕਾ ਇਸ ਲਈ ਮੰਗਦਾ ਹੈ ਕਿ ਇਕ ਮੌਕੇ ਵਿਚ ਹੀ ਪੰਜਾਬ ਦਾ ਸਫਾਇਆ ਕਰ ਦੇਵਾਂ।