*ਸਿੱਧੂ ਨੇ ਪੰਜਾਬ ਮਾਡਲ ਹਾਈਕਮਾਂਡ ਨੂੰ ਸੌਂਪਿਆ, ਹੁਣ ਅਗਲੀ ਜ਼ਿੰਮੇਵਾਰੀ ਸੀਐਮ ਚੰਨੀ ਦੀ…*

0
56

ਅੰਮ੍ਰਿਤਸਰ 05 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਅੱਜ ਆਪਣੇ ਹਲਕੇ ‘ਚ ਚੋਣ ਪ੍ਰਚਾਰ ਜਾਰੀ ਰੱਖਦਿਆਂ ਕਈ ਚੋਣ ਸਭਾਵਾਂ ‘ਚ ਸ਼ਿਰਕਤ ਕੀਤੀ। ਪ੍ਰਤਾਪ ਨਗਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪਾਰਟੀ ਹਾਈਕਮਾਂਡ ਉਨ੍ਹਾਂ ਦੀ ਜਿੱਥੇ ਡਿਊਟੀ ਲਾਏਗੀ, ਉਹ ਉੱਥੇ ਜਾ ਕੇ ਚੋਣ ਪ੍ਰਚਾਰ ਕਰਨਗੇ। ਸਿੱਧੂ ਨੇ ਖੁਦ ਨੂੰ ਪਾਰਟੀ ਦਾ ਵਫਾਦਾਰ ਸਿਪਾਹੀ ਦੱਸਦਿਆਂ ਕਿਹਾ ਪਾਰਟੀ ਜੋ ਕਹੇਗੀ, ਉਹ ਉਹੀ ਕਰਨਗੇ।

ਸਿੱਧੂ ਨੇ ਚੰਨੀ ਵੱਲੋਂ ਉਨ੍ਹਾਂ ਦੇ ਹਲਕੇ ‘ਚ ਚੋਣ ਪ੍ਰਚਾਰ ਕਰਨ ਦੀਆਂ ਖਬਰਾਂ ਬਾਰੇ ਕਿਹਾ ਕਿ ਉਨ੍ਹਾਂ ਕੋਲ ਹਾਲੇ ਤਕ ਕੋਈ ਜਾਣਕਾਰੀ ਨਹੀਂ। ਸੀਐਮ ਚੰਨੀ ਦੀ ਗਰੀਬੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਕੁਮੈਂਟ ਨਹੀਂ ਕਰਨਗੇ ਜਦਕਿ ਆਪਣੀ ਆਮਦਨ ਬਾਰੇ ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੀ ਆਮਦਨ ਪ੍ਰਤੀ ਸਾਲ ਕਰੋੜਾਂ ਤੋਂ ਘੱਟ ਕੇ ਲੱਖਾਂ ‘ਚ ਰਹਿ ਗਈ ਹੈ।

ਸਿੱਧੂ ਨੇ ਕਿਹਾ ਕਿ ਇਸ ਨਾਲ ਭਾਵੇਂ ਉਨ੍ਹਾਂ ਨੇ ਬਹੁਤ ਕੁਝ ਝੱਲਿਆ ਪਰ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਹੈ। ਸਿੱਧੂ ਨੇ ਕਿਹਾ ਪੰਜਾਬ ਮਾਡਲ ਉਹ ਪਾਰਟੀ ਹਾਈਕਮਾਂਡ ਨੂੰ ਦੇ ਚੁੱਕੇ ਹਨ। ਇਹ ਜ਼ਿੰਮੇਵਾਰੀ ਹੁਣ ਸੀਐਮ ਚਰਨਜੀਤ ਚੰਨੀ ਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ‘ਚ ਉਨ੍ਹਾਂ ਨੇ ਬੇਅਦਬੀ ਮਾਮਲੇ ਦੀ ਜਾਂਚ ਲਈ ਫਾਸਟ ਟ੍ਰੈਕ ਅਦਾਲਤ ਬਣਾਉਣ ਦੀ ਗੱਲ ਰੱਖੀ ਸੀ। ਸਿੱਧੂ ਨੇ ਬੇਅਦਬੀ ਮਾਮਲੇ ਦੀ ਜਾਂਚ ਪ੍ਰਭਾਵਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਸਮਝਿਆ ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਕਾਫੀ ਨਿਸ਼ਾਨਾ ਸਾਧਿਆ।

LEAVE A REPLY

Please enter your comment!
Please enter your name here