ਮਾਨਸਾ, 08—02—2022 (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਫਰੀ ਅਤ ੇ ਫੇਅਰ ਚੋਣਾ ਕਰਾਉਣ ਲਈ ਜਿਲਾ ਅੰਦਰ ਪੈਂਦੇ ਤਿੰਨੇ ਵਿਧਾਨ
ਸਭਾ ਹਲਕਿਆਂ ਮਾਨਸਾ, ਬੁਢਲਾਡਾ ਅਤ ੇ ਸਰਦੂਲਗੜ ਅੰਦਰ ਫਲੈਗ ਮਾਰਚ ਲਗਾਤਾਰ ਜਾਰੀ ਹਨ। ਲੋਕਾਂ ਅੰਦਰ ਡਰ—ਭੈਅ
ਖਤਮ ਕਰਨ ਅਤ ੇ ਉਹਨਾਂ ਨੂੰ ਬਿਨਾ ਕਿਸੇ ਲਾਲਚ ਤੋਂ ਨਿਰਪੱਖ ਰਹਿ ਕੇ ਆਪਣੀ ਵੋਟ ਦੀ ਸਹੀ ਵਰਤ ੋਂ ਕਰਨ ਲਈ
ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੋਣ—ਪ੍ਰਕਿਰਿਆਂ ਨਿਰਵਿਘਨ ਨੇਪਰੇ ਚਾੜਨ ਲਈ ਜਿੱਥੇ ਚੱਪੇ ਚੱਪੇ ਤੇ ਪੁਲਿਸ ਮੁਲਾਜਮ
ਤਾਇਨਾਤ ਕੀਤੇ ਗਏ ਹਨ, ਉਥੇ ਹੀ ਅਸਰਦਾਰ ਢੰਗ ਨਾਲ ਨਾਕ ੇਬੰਦੀ ਕਰਦੇ ਹੋੲ ੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਜਿਲਾ
ਵਿੱਚ ਸਰਗਰਮ ਸ਼ਰਾਰਤੀ ਅਨਸਰਾਂ/ਟਰੱਬਲ ਮੇਕਰਾ ਦਾ ਪਤਾ ਲਗਾ ਕੇ ਉਹਨਾਂ ਨੂੰ ਪਾਬ ੰਦ ਜਮਾਨਤ ਕਰਵਾਇਆ ਜਾ ਰਿਹਾ
ਹੈ ਅਤ ੇ ਵੱਧ ਤੋਂ ਵੱਧ ਪੈਰੋਲ ਜੰਪਰਾਂ, ਪੀ.ਓਜ/ਭਗੌੜਿਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਜਿਲਾ ਦੀਆ
ਸੰਵੇਦਨਸ਼ੀਲ ਥਾਵਾਂ, ਬਜ਼ਾਰਾ, ਧਾਰਮਿਕ ਸਥਾਨਾਂ, ਭੀੜ—ਭੁੜੱਕੇ ਵਾਲੀਆ ਥਾਵਾਂ ਅਤ ੇ ਬੈਂਕ ਏ.ਟੀ.ਅੇੈਮ. ਨੂੰ ਗਸ਼ਤਾਂ ਰਾਹੀ
ਕਵਰ ਕੀਤਾ ਜਾ ਰਿਹਾ ਹੈ। ਹੋਟਲਾਂ ਅਤੇ ਠਹਿਰਣ ਵਾਲੀਆ ਸਾਰਾਵਾਂ ਆਦਿ ਦੀ ਚੈਕਿੰਗ ਕਰਕੇ ਕੜੀ ਨਿਗਰਾਨੀ ਰੱਖੀ ਜਾ
ਰਹੀ ਹੈ।
ਨਸਿ਼ਆ ਦੀ ਗੈਰ—ਕਾਨੂੰਨੀ ਆਮਦ ਨੂੰ ਰੋਕਣ ਲਈ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਆਰੰਭ ਕੀਤੀ
ਹੋਈ ਹੈ। ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਰੋਜਾਨਾਂ ਹੀ ਗਸ਼ਤਾ, ਨਾਕਾਬ ੰਦੀਆ ਅਤ ੇ ਸਰਚ ਅਪਰੇਸ਼ਨ ਚਲਾ ਕੇ
ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਕਾਨ ੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸਿ਼ਆਂ ਦੇ ਮਾੜੇ
ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ, ਗਲੀ, ਮੁਹੱਲਿਆਂ ਅੰਦਰ ਜਾ ਕੇ ਸੈਮੀਨਰ/ਮੀਟਿੰਗਾਂ
ਕੀਤੀਆ ਜਾ ਰਹੀਆ ਹਨ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਚੋਣ—ਜਾਬਤੇ ਦੀ ਉਲੰਘਣਾਂ ਸਬੰਧੀ ਅੱਜ
ਤੱਕ 64 ਮੁਕੱਦਮੇ ਦਰਜ਼ ਰਜਿਸਟਰ ਕੀਤੇ ਗਏ ਹਨ ਅਤ ੇ ਜਿਲਾ ਅੰਦਰ ਮਾਨਯੋਗ ਚੋਣ ਕਮਿਸ਼ਨ ਜੀ ਦੀਆ
ਗਾਈਡਲਾਈਨਜ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।