*ਸਕੂਲ ਬੰਦ ਕਰਵਾਕੇ, ਰਾਜਨੀਤਿਕ ਰੈਲੀਆਂ ਨੂੰ ਖੁਲ੍ਹ , ਸ਼ਰਾਬ ਦੇ ਠੇਕੇ ਖੁਲ੍ਹੇ..ਕਿਉਂ ?*

0
74

ਮਾਨਸਾ, 05 ਫਰਵਰੀ:- (ਸਾਰਾ ਯਹਾਂ/ਬੀਰਬਲ ਧਾਲੀਵਾਲ) : ਕਰੋਨਾ ਦੇ ਨਾਮ ਤੇ ਸਕੂਲ ਬੰਦ ਕੀਤੇ ਗਏ ਹਨ, ਪ੍ਰੰਤੂ ਰਾਜਨੀਤਿਕ ਇੱਕਠ ਬਜਾਰਾਂ ਵਿੱਚ ਭੀੜ ਕਿਉਂ ਨਹੀਂ ਰੋਕੀ ਜਾ ਰਹੀ ਕੀ ਕਰੋਨਾ ਫੈਲਣਦਾ ਡਰ ਸਿਰਫ਼ ਸਕੂਲਾਂ ਵਿੱਚ ਹੀ ਹੈ। ਸਕੂਲ ਬੰਦ ਕਰਨ ਦਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਹੈ ।  ਅੱਜ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਆ ਗਿਆ ਹੈ। ਜੇਕਰ ਅੱਜ ਅਸੀਂ ਨਾ ਬੋਲੇ ਤਾਂ ਆਉਣ ਨੌਜਵਾਨ ਪੀੜ੍ਹੀ ਅਨਪੜ੍ਹਾਂ ਤੋਂ ਵੱਧ ਹੋ ਜਾਣਗੇ, ਆਪਣੇ ਹੱਕਾਂ ਲਈ ਕਦੀ ਨਹੀਂ ਬੋਲ ਸਕਦੇ। ਸਰਕਾਰਾਂ ਤਾਂ ਚਾਹੁੰਦੀਆਂ ਵੀ ਇਹੀ ਹੈ ਕਿ ਲੋਕ ਗੁੰਗੇ ਬੋਲੇ ਹੋ ਜਾਣ। ਸਕੂਲ ਬੰਦ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਹੀ ਮਾੜਾ ਅਸਰ ਤਾਂ ਪੈ ਹੀ ਰਿਹਾ ਹੈ, ਇਸਦੇ ਨਾਲ-ਨਾਲ ਘਰ ਬੈਠੇ ਬੱਚਿਆਂ ਦੇ ਦਿਮਾਗ਼ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜਿਸ ਕਰਕੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਸਰਕਾਰਾਂ ਨੂੰ ਇਹ ਚਿਤਾਵਨੀ ਹੈ ਸਕੂਲ ਜਲਦੀ ਤੋਂ ਜਲਦੀ ਖੋਲ੍ਹੇ ਜਾਣ। ਵਿਦਿਆਰਥੀਆਂ ਦੇ ਮਾਪੇ ਜਲਦੀ ਤੋਂ ਜਲਦੀ ਸਕੂਲ ਖੋਲਣ ਦੀ ਮੰਗ ਕਰ ਰਹੇ ਹਨ। 

LEAVE A REPLY

Please enter your comment!
Please enter your name here