*ਜਿਲਾ ਮਾਨਸਾ ਵਿਚ ਨਾਮਜਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਨਾਮਜ਼ਦਗੀ ਪੱਤਰ ਯੋਗ ਪਾਏ ਗਏ*

0
63

ਮਾਨਸਾ,  02 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ 01 ਫਰਵਰੀ ਤੱਕ ਨਾਮਜ਼ਦਗੀ ਪੱਤਰ ਵੱਖ-ਵੱਖ ਉਮੀਦਵਾਰਾਂ ਵੱਲੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਕੋਲ ਦਾਖਲ ਕੀਤੇ ਗਏ, ਜਿਨਾਂ ਦੀ ਪੜਤਾਲ ਹੋਣ ਤੋਂ ਬਾਅਦ ਜ਼ਿਲੇ ਅੰਦਰ 37 ਉਮੀਦਵਾਰਾਂ ਦੇ ਕਾਗਜ਼ ਦਰੁੱਸਤ ਪਾਏ ਗਏ ਹਨ।               ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲਾ ਮਾਨਸਾ ਵਿਚ ਕੁੱਲ 50 ਉਮੀਦਵਾਰਾਂ ਨੇ ਨਾਮਜਦਗੀ ਪਰਚੇ ਦਾਖਲ ਕੀਤੇ ਸਨ ਅਤੇ ਇਨਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਜ਼ਿਲੇ ਵਿਚ ਕੁੱਲ 37 ਉਮੀਦਵਾਰਾਂ ਦੇ ਪੱਤਰ ਸਹੀ ਪਾਏ ਗਏ। ਉਨਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਹਲਕਾ ਮਾਨਸਾ-96 ਤੋਂ 11, ਹਲਕਾ ਸਰਦੂਲਗੜ-97 ਤੋਂ 15 ਅਤੇ ਹਲਕਾ ਬੁਢਲਾਡਾ-98 ਤੋਂ 11 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਹਨ।              ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਹਲਕਾ ਮਾਨਸਾ-96 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ਼ੁਭਦੀਪ ਸਿੰਘ, ਸ਼ੋ੍ਰਮਣੀ ਅਕਾਲੀ ਦਲ ਤੋਂ ਪਰੇਮ ਕੁਮਾਰ, ਆਮ ਆਦਮੀ ਪਾਰਟੀ ਤੋਂ ਵਿਜੈ ਸਿੰਗਲਾ, ਭਾਰਤੀਯਾ ਕਮਿਊਨਿਸ਼ਟ ਪਾਰਟੀ (ਮਾਰਕਸਵਾਦੀ-ਲੈਲੀਨਵਾਦੀ) ਰੈਡ ਸਟਾਰ ਤੋਂ ਸ਼ਿਵਚਰਨ ਦਾਸ, ਪੰਜਾਬ ਲੋਕ ਕਾਂਗਰਸ ਤੋਂ ਜੀਵਨ ਦਾਸ, ਲੋਕ ਇਨਸਾਫ਼ ਪਾਰਟੀ ਤੋਂ ਤਰੁਨਵੀਰ ਸਿੰਘ ਆਹਲੂਵਾਲੀਆ, ਅਖਿਲ ਭਾਰਤੀਯ ਰਾਜਾਰੀਆ ਸਭਾ ਵੱਲੋਂ ਬਲਵੰਤ ਸਿੰਘ, ਸ਼ੋ੍ਰਮਣੀ ਅਕਾਲੀ ਦਲ (ਅਮਿ੍ਰਤਸਰ (ਸਿਮਰਨਜੀਤ ਸਿੰਘ ਮਾਨ)) ਵੱਲੋਂ ਰਜਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਜੋਂ ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਅਤੇ ਰਾਜ ਕੁਮਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।              ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਤਰਾਂ ਹਲਕਾ ਸਰਦੂਲਗੜ-97 ਤੋਂ ਸੀ.ਪੀ.ਆਈ. (ਐਮ) ਤੋਂ ਕੁਲਵਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਗੁਰਪ੍ਰੀਤ ਸਿੰਘ ਬਨਾਂਵਾਲੀ, ਭਾਰਤੀ ਜਨਤਾ ਪਾਰਟੀ ਤੋਂ ਜਗਜੀਤ ਸਿੰਘ ਮਿਲਖਾ, ਸ਼ੋ੍ਰਮਣੀ ਅਕਾਲੀ ਦਲ ਤੋਂ ਦਿਲਰਾਜ ਸਿੰਘ ਭੂੰਦੜ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬਿਕਰਮ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਤੋਂ ਗੁਰਦੀਪ ਸਿੰਘ ਸਿੱਧੂ, ਸੀ.ਪੀ.ਆਈ. (ਐਮ.ਐਲ.) (ਐਲ) ਤੋਂ ਗੁਰਮੀਤ ਸਿੰਘ ਨੰਦਗੜ, ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਤੋਂ ਬਲਦੇਵ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਜੋਂ ਸਰਬਜੀਤ ਕੌਰ, ਗੁਰਸੇਵਕ ਸਿੰਘ, ਚੇਤ ਰਾਮ, ਛੋਟਾ ਸਿੰਘ, ਜਸਵਿੰਦਰ ਸਿੰਘ, ਪਰਦੀਪ ਸਿੰਘ ਅਤੇ ਰਘਬੀਰ ਸਿੰਘ ਦੇ ਨਾਮਜ਼ਦਗੀ ਪੱਤਰ ਦਰੁੱਸਤ ਪਾਏ ਗਏ।              ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਹਲਕਾ ਬੁਢਲਾਡਾ-98 ਤੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਕਿ੍ਰਸ਼ਨ ਸਿੰਘ ਚੌਹਾਨ, ਸ਼ੋ੍ਰਮਣੀ ਅਕਾਲੀ ਦਲ ਦੇ ਡਾ. ਨਿਸ਼ਾਨ ਸਿੰਘ ਹਾਕਮਵਾਲਾ, ਆਮ ਆਦਮੀ ਪਾਰਟੀ ਦੇ ਬੁੱਧ ਰਾਮ, ਇੰਡੀਅਨ ਨੈਸ਼ਨਲ ਕਾਂਗਰਸ ਦੇ ਡਾ.ਰਣਵੀਰ ਕੌਰ ਮੀਆਂ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੁਖਪਾਲ ਕੌਰ, ਪੰਜਾਬ ਲੋਕ ਕਾਂਗਰਸ ਪਾਰਟੀ ਦੇ ਭੋਲਾ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਰਣਜੀਤ ਸਿੰਘ ਭਾਦੜਾ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਰਾਮ ਪ੍ਰਤਾਪ ਸਿੰਘ ਉਰਫ਼ ਨਿੱਕਾ ਬਹਾਦਰਪੁਰ ਅਤੇ ਅਜ਼ਾਦ ਉਮੀਦਵਾਰਾਂ ਵਜੋਂ ਦਰਸ਼ਨ ਸਿੰਘ, ਪ੍ਰਮਜੀਤ ਸਿੰਘ ਅਤੇ ਰੰਗੀ ਰਾਮ ਦੇ ਪੱਤਰ ਦਰੁੱਸਤ ਪਾਏ ਗਏ।              ਉਨਾਂ ਦੱਸਿਆ ਕਿ 4 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।

LEAVE A REPLY

Please enter your comment!
Please enter your name here