*ਬਜਟ ਤੋਂ ਬਾਅਦ ਪੀਐਮ ਮੋਦੀ ਦਾ ਦਾਅਵਾ, ਸਸਤਾ ਤੇ ਤੇਜ਼ ਇੰਟਰਨੈੱਟ ਬਣਿਆ ਭਾਰਤ ਦੀ ਪਛਾਣ, 5G ਲਿਆਏਗਾ ਰੁਜ਼ਗਾਰ ਦੇ ਨਵੇਂ ਮੌਕੇ*

0
31

02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼):  ਬਜਟ 2022 ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (BJP) ਦੇ ਵਰਕਰਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਦਾ ਇਹ ਸੰਬੋਧਨ ਵਰਚੁਅਲੀ ਹੋਇਆ। ਪੀਐਮ ਮੋਦੀ ਨੇ ਕਿਹਾ ਕਿ ਇੱਕ ਸਾਲ ਦੇ ਬਜਟ ਬਾਰੇ ਇੱਕ ਘੰਟੇ ਵਿੱਚ ਬੋਲਣਾ ਔਖਾ ਕੰਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਲਗਾਤਾਰ ਵਧ ਰਹੀ ਹੈ। 7-8 ਸਾਲ ਪਹਿਲਾਂ ਭਾਰਤ ਦੀ ਅਰਥਵਿਵਸਥਾ 1 ਲੱਖ 10 ਹਜ਼ਾਰ ਕਰੋੜ ਰੁਪਏ ਸੀ। ਅੱਜ ਇਹ ਲਗਪਗ 2 ਲੱਖ 30 ਹਜ਼ਾਰ ਕਰੋੜ ਰੁਪਏ ਹੈ।

ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਡੇ ਸਾਹਮਣੇ ਬਜਟ ਦੇ ਕੁਝ ਪਹਿਲੂਆਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਬਜਟ ਭਾਸ਼ਣ ਵਿੱਚ ਪੂਰਾ ਬਜਟ ਸੰਭਵ ਨਹੀਂ ਹੈ ਕਿਉਂਕਿ ਬਜਟ ਵਿੱਚ ਬਹੁਤ ਵੱਡਾ ਦਸਤਾਵੇਜ਼ ਹੈ, ਵੇਰਵੇ ਹਨ ਤੇ ਇਹ ਸਭ ਕੁਝ ਸਦਨ ਵਿੱਚ ਬੋਲਣਾ ਸੰਭਵ ਨਹੀਂ ਹੈ।

ਪੀਐਮ ਮੋਦੀ ਨੇ ਗਰੀਬਾਂ ਲਈ ਕਹੀ ਇਹ ਗੱਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ, ਦੇਸ਼ 100 ਸਾਲਾਂ ਵਿੱਚ ਆਈ ਸਭ ਤੋਂ ਵੱਡੀ ਵਿਸ਼ਵ ਮਹਾਂਮਾਰੀ ਨਾਲ ਲੜ ਰਿਹਾ ਹੈ। ਕੋਰੋਨਾ ਦਾ ਇਹ ਦੌਰ ਦੁਨੀਆ ਲਈ ਕਈ ਚੁਣੌਤੀਆਂ ਲੈ ਕੇ ਆਇਆ ਹੈ। ਦੁਨੀਆ ਇੱਕ ਚੁਰਾਹੇ ‘ਤੇ ਆ ਕੇ ਰੁਕ ਗਈ ਹੈ ਜਿੱਥੇ ਮੋੜ ਤੈਅ ਹੈ ਜੋ ਦੁਨੀਆ ਅਸੀਂ ਅੱਗੇ ਦੇਖਣ ਜਾ ਰਹੇ ਹਾਂ, ਉਹੋ ਜਿਹੀ ਨਹੀਂ ਰਹੇਗੀ ਜਿਵੇਂ ਕਿ ਕੋਰੋਨਾ ਤੋਂ ਪਹਿਲਾਂ ਸੀ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਲਈ ਨਵੇਂ ਸੰਕਲਪਾਂ ਦੀ ਪੂਰਤੀ ਲਈ ਨਵੇਂ ਮੌਕਿਆਂ ਲਈ ਨਵੇਂ ਸਿਰੇ ਤੋਂ ਤਿਆਰ ਹੋਣ ਦਾ ਸਮਾਂ ਆ ਗਿਆ ਹੈ। ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਆਤਮ-ਨਿਰਭਰ ਬਣੇ ਅਤੇ ਉਸ ਆਤਮ-ਨਿਰਭਰ ਭਾਰਤ ਦੀ ਨੀਂਹ ‘ਤੇ ਆਧੁਨਿਕ ਭਾਰਤ ਦਾ ਨਿਰਮਾਣ ਕੀਤਾ ਜਾਵੇ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਭਾਰਤ ਦੀ ਅਰਥਵਿਵਸਥਾ ਪਿਛਲੇ ਸੱਤ ਸਾਲਾਂ ਵਿੱਚ ਲਏ ਗਏ ਫੈਸਲਿਆਂ, ਜੋ ਨੀਤੀਆਂ ਬਣਾਈਆਂ ਗਈਆਂ ਸਨ, ਜੋ ਨੀਤੀਆਂ ਵਿੱਚ ਸੁਧਾਰ ਕੀਤਾ ਗਿਆ ਸੀ, ਦੇ ਕਾਰਨ ਲਗਾਤਾਰ ਵਿਸਤਾਰ ਹੋ ਰਿਹਾ ਹੈ। 7-8 ਸਾਲ ਪਹਿਲਾਂ ਭਾਰਤ ਦੀ GDP 1 ਲੱਖ 10 ਹਜ਼ਾਰ ਕਰੋੜ ਰੁਪਏ ਸੀ। ਅੱਜ ਭਾਰਤ ਦੀ ਅਰਥਵਿਵਸਥਾ 2 ਲੱਖ 30 ਹਜ਼ਾਰ ਕਰੋੜ ਦੇ ਕਰੀਬ ਹੈ।

ਪੀਐਮ ਮੋਦੀ ਨੇ ਕਿਹਾ ਕਿ ਜਦੋਂ ਗਰੀਬਾਂ ਨੂੰ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ ਤਾਂ ਉਹ ਆਪਣੀ ਊਰਜਾ, ਆਪਣੇ ਵਿਕਾਸ, ਦੇਸ਼ ਦੇ ਵਿਕਾਸ ਵਿੱਚ ਨਿਵੇਸ਼ ਕਰਦੇ ਹਨ। ਇਸ ਬਜਟ ਦਾ ਧਿਆਨ ਗਰੀਬਾਂ, ਮੱਧ ਵਰਗ ਅਤੇ ਨੌਜਵਾਨਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਆਮਦਨ ਦੇ ਸਥਾਈ ਹੱਲਾਂ ਨਾਲ ਜੋੜਨ ‘ਤੇ ਵੀ ਹੈ।

ਪੀਐਮ ਮੋਦੀ ਨੇ ਕਿਹਾ ਕਿ ਬਜਟ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਸਾਲ ਲਗਭਗ 4 ਕਰੋੜ ਪੇਂਡੂ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦਾ ਕੁਨੈਕਸ਼ਨ ਦਿੱਤਾ ਜਾਵੇਗਾ। ਇਸ ‘ਤੇ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣਗੇ। ਯੂਪੀ ਅਤੇ ਐਮਪੀ ਦੇ ਬੁੰਦੇਲਖੰਡ ਖੇਤਰ ਦੀ ਤਸਵੀਰ ਵੀ ਖਾਸ ਤੌਰ ‘ਤੇ ਕੇਨ-ਬੇਤਵਾ ਲਿੰਕ ਲਈ ਹਜ਼ਾਰਾਂ ਕਰੋੜ ਰੁਪਏ ਦੀ ਵਿਵਸਥਾ ਨਾਲ ਬਦਲਣ ਵਾਲੀ ਹੈ।

‘ਹੁਣ ਬੁੰਦੇਲਖੰਡ ਦੇ ਖੇਤਾਂ ‘ਚ ਆਵੇਗੀ ਹੋਰ ਹਰਿਆਲੀ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਬੁੰਦੇਲਖੰਡ ਦੇ ਖੇਤਾਂ ਵਿੱਚ ਹੋਰ ਹਰਿਆਲੀ ਆਵੇਗੀ, ਘਰਾਂ ਵਿੱਚ ਪੀਣ ਵਾਲਾ ਪਾਣੀ ਆ ਜਾਵੇਗਾ, ਖੇਤਾਂ ਵਿੱਚ ਪਾਣੀ ਆਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਯਤਨਾਂ ਸਦਕਾ ਅੱਜ ਦੇਸ਼ ਦੇ ਕਰੀਬ 9 ਕਰੋੜ ਪੇਂਡੂ ਘਰਾਂ ਤੱਕ ਪਾਣੀ ਪੁੱਜਣਾ ਸ਼ੁਰੂ ਹੋ ਗਿਆ ਹੈ। ਇਸ ਵਿੱਚੋਂ ਪਿਛਲੇ ਦੋ ਸਾਲਾਂ ਵਿੱਚ ਜਲ ਜੀਵਨ ਮਿਸ਼ਨ ਤਹਿਤ 5 ਕਰੋੜ ਤੋਂ ਵੱਧ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ। ਹੁਣ ਟੂਟੀ ਦਾ ਪਾਣੀ ਕਰੀਬ 9 ਕਰੋੜ ਪੇਂਡੂ ਘਰਾਂ ਤੱਕ ਪੁੱਜਣਾ ਸ਼ੁਰੂ ਹੋ ਗਿਆ ਹੈ।

LEAVE A REPLY

Please enter your comment!
Please enter your name here