*ਕਿਸਾਨਾਂ ਦੇ ਸੀਐਮ ਚਿਹਰੇ ਬਲਬੀਰ ਸਿੰਘ ਰਾਜੇਵਾਲ ਕੋਲ ਕਰੋੜਾਂ ਦੀ ਜਾਇਦਾਦ*

0
66

02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਖੇਤੀਬਾੜੀ ਕਾਨੂੰਨਾਂ ਵਿਰੁੱਧ ਇੱਕ ਸਾਲ ਦੇ ਅੰਦੋਲਨ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਪੰਜਾਬ ਵਿੱਚ ਇੱਕ ਸਿਆਸੀ ਪਾਰਟੀ ਬਣਾ ਕੇ ਸਰਗਰਮ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਰਾਜੇਵਾਲ (79) ਕੋਲ 1.54 ਕਰੋੜ ਰੁਪਏ ਦੀ ਚੱਲ ਜਾਇਦਾਦ ਤੇ 1.82 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।

ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਨਾ ਕੀਤੇ ਜਾਣ ਤੋਂ ਬਾਅਦ ਆਖ਼ਰਕਾਰ ਮੰਗਲਵਾਰ ਨੂੰ ਸਮਰਾਲਾ ਹਲਕੇ ਤੋਂ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਉਨ੍ਹਾਂ ਨਾਲ ਇਸ ਤੋਂ ਇਲਾਵਾ ਬਾਕੀ ਹਲਕਿਆਂ ਤੋਂ ਵੀ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸੰਯੁਕਤ ਸਮਾਜ ਮੋਰਚਾ ਨੇ ਰਾਜੇਵਾਲ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਨਾਲ-ਨਾਲ ਮਾਲਵੇ ਵਿੱਚ ਵੀ ਕਿਸਾਨਾਂ ਦਾ ਵੱਡਾ ਆਧਾਰ ਹੈ। ਇਸ ਕਾਰਨ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਅਸੀਂ ਮੋਰਚੇ ਨੂੰ ਪਾਰਟੀ ਵਜੋਂ ਰਜਿਸਟਰ ਕਰਨ ਲਈ 10 ਤੋਂ 12 ਦਿਨ ਪਹਿਲਾਂ ਅਰਜ਼ੀ ਦਿੱਤੀ ਸੀ। ਨਿਯਮਾਂ ਮੁਤਾਬਕ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਕਮਿਸ਼ਨ ਵੱਲੋਂ ਇਤਰਾਜ਼ ਉਠਾਉਣ ਲਈ 30 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਮਿਸ਼ਨ ਆਪਣੀ ਮਾਨਤਾ ਦਿੰਦਾ ਹੈ ਤੇ ਚੋਣ ਕਮਿਸ਼ਨ ਨੇ ਮੰਗਲਵਾਰ ਦੇਰ ਸ਼ਾਮ ਪਾਰਟੀ ਨੂੰ ਮਾਨਤਾ ਦੇ ਦਿੱਤੀ।

ਹੁਣ ਜਾਣੋ ਬਲਵੀਰ ਸਿੰਘ ਰਾਜੇਵਾਲ ਕੋਲ ਕਿੰਨੀ ਹੈ ਜਾਇਦਾਦ

ਨਾਂ: ਬਲਵੀਰ ਸਿੰਘ ਰਾਜੇਵਾਲ

ਪਾਰਟੀ: ਆਜ਼ਾਦ ਉਮਰ: 79

ਹਲਕਾ: ਸਮਰਾਲਾ

ਸਿੱਖਿਆ: ਬੀਐਸਸੀ ਪਹਿਲਾ ਸਾਲ

ਵਪਾਰ: ਖੇਤੀ ਤੇ ਵਪਾਰ

ਚੱਲ ਜਾਇਦਾਦ: 1.54 ਕਰੋੜ

ਅਚੱਲ ਜਾਇਦਾਦ: 1.82 ਕਰੋੜ

ਕੁੱਲ ਕੀਮਤ: 3.36 ਕਰੋੜ

ਗਹਿਣੇ : 100 ਗ੍ਰਾਮ (4.70 ਲੱਖ)

ਗੱਡੀ : ਕਾਰ (ਪੰਜ ਲੱਖ)

ਪਤਨੀ ਦੀ ਕੁੱਲ ਜਾਇਦਾਦ: 1.69 ਕਰੋੜ

ਗਹਿਣੇ : 220 ਗ੍ਰਾਮ (10.36 ਲੱਖ)

LEAVE A REPLY

Please enter your comment!
Please enter your name here