*—ਚੋਣਾਂ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ/ਬੂਥਾਂ ਦੀ ਚੈਕਿੰਗ ਕਰਕੇ ਅਤੇ ਜਿਲਾ ਜੇਲ੍ਹ ਮਾਨਸਾ ਦਾ ਦੌਰਾ ਕਰਕੇ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਮੁਕੰਮਲ*

0
25

ਮਾਨਸਾ, 01—02—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਨਸਿ਼ਆ ਦੀ ਮੁਕ ੰਮਲ ਰੋਕਥਾਮ ਕਰਨ ਲਈ ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਆਰੰਭ ਕੀਤੀ
ਹੋਈ ਹੈ। ਮਾਨਸਾ ਪੁਲਿਸ ਵੱਲੋਂ ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆ ਅਤ ੇ ਸਰਚ
ਅਪਰੇਸ਼ਨ ਚਲਾ ਕੇ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਕਾਨ ੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ
ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕਰਨ ਲਈ ਪਿੰਡਾਂ, ਸ਼ਹਿਰਾਂ, ਗਲੀ, ਮੁਹੱਲਿਆਂ ਅੰਦਰ ਜਾ ਕੇ
ਸੈਮੀਨਰ/ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਚੋਣਾਂ ਦੇ ਮੱਦੇਨਜ਼ਰ ਮਾਨਯੋਗ ਚੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ਼
ਸਬੰਧੀ ਪਬਲਿਕ ਨੂੰ ਵਿਸਥਾਰ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਅਤ ੇ ਪਾਲਣਾ ਕਰਵਾਈ ਜਾ ਰਹੀ ਹੈ।

ਇਸੇ ਮੁਹਿੰਮ
ਤਹਿਤ ਅੱਜ ਪਿੰਡ ਬੁਰਜ ਹਰੀ ਵਿਖੇ ਪਹੁੰਚ ਕੇ ਜਿੱਥੇ ਬੱਚਿਆਂ, ਨੌਜਵਾਨਾਂ ਅਤ ੇ ਹਾਜ਼ਰ ਆਈ ਪਬਲਿਕ ਨੂੰ ਨਸ਼ਾ ਮੁਕਤ
ਸਮਾਜ ਦੀ ਸਿਰਜਣਾ ਲਈ ਨਸਿ਼ਆ ਵਿਰੁੱਧ ਸਹੁੰ ਚੁਕਵਾਈ ਗਈ, ਉਥੇ ਹੀ ਬਿਨਾ ਡਰ—ਭੈਅ, ਬਿਨਾ ਲਾਲਚ ਤੋਂ ਨਿਰਪੱਖ
ਰਹਿ ਕੇ ਆਪਣੀ ਵੋਟ ਦੀ ਸਹੀ ਵਰਤ ੋਂ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਪਬਲਿਕ ਨੂੰ ਪਾਰਟੀਬਾਜੀ ਤੋਂ ਉਪਰ ਉਠ
ਕੇ ਅਮਨ—ਸਾਂਤੀ ਕਾਇਮ ਰੱਖਣ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤ ੇ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਲਈ ਵੀ
ਪ੍ਰੇਰਿਤ ਕੀਤਾ ਗਿਆ।

ਇਸਤ ੋਂ ਇਲਾਵਾ ਇਲਾਕਾ ਵਿਖੇ ਜਾ ਕੇ ਪੋਲਿੰਗ ਸਟੇਸ਼ਨਾਂ/ਪੋਲਿੰਗ ਬੂਥਾਂ ਦੇ ਪ੍ਰਬੰਧਾਂ ਦਾ ਜਾਇਜਾ ਲਿਆ
ਗਿਆ ਅਤ ੇ ਸਾਹਮਣੇ ਆਏ ਨੁਕਤਿਆਂ/ਕਮੀਆਂ ਸਬੰਧੀ ਸਮੂਹ ਹਲਕਾ ਨਿਗਰਾਨ ਅਫਸਰਾਨ ਅਤ ੇ ਮੁੱਖ ਅਫਸਰਾਨ
ਥਾਣਾਜਾਤ ਨੂੰ ਆਪਣੇ ਆਪਣੇ ਇਲਾਕਾ ਦੇ ਪੋਲਿੰਗ ਬੂਥਾਂ ਦੀ ਚੈਕਿੰਗ ਕਰਕੇ ਅਗਾਊ ਪ੍ਰਬੰਧ ਮੁਕ ੰਮਲ ਕਰਨ ਲਈ ਕਿਹਾ
ਗਿਆ।

ਐਸ.ਐਸ.ਪੀ. ਮਾਨਸਾ ਵੱਲੋਂ ਅੱਜ ਜਿਲਾ ਜੇਲ੍ਹ ਮਾਨਸਾ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕ ੇ ਜਿਲਾ
ਜੇਲ੍ਹ ਮਾਨਸਾ ਦੇ ਡੀ.ਐਸ.ਪੀ. ਸ੍ਰੀ ਨਰਪਿੰਦਰ ਸਿੰਘ ਸਮੇਤ ਸਟਾਫ ਮੌਕਾ ਤ ੇ ਹਾਜ਼ਰ ਸਨ। ਜਿਹਨਾਂ ਨਾਲ ਜੇਲ੍ਹ ਦੇ ਅੰਦਰ ਅਤੇ
ਬਾਹਰ ਆਲੇ—ਦੁਆਲੇ ਰਾਂਊਡ ਲਗਾ ਕੇ ਸੁਰੱਖਿਆਂ ਪ੍ਰਬੰਧ ਚੈਕ ਕੀਤੇ ਗਏ ਅਤੇ ਪੁਖਤਾ ਪ੍ਰ਼ਬੰਧ ਮੁਕ ੰਮਲ ਕਰਨ ਲਈ ਲੋੜੀਂਦੇ
ਦਿਸ਼ਾ ਨਿਰਦੇਸ਼ ਦਿੱਤੇ ਗੲ

LEAVE A REPLY

Please enter your comment!
Please enter your name here