*ਮਾਨਸਾ ਸ਼ਹਿਰ ਵਿੱਚ ਸੀਵਰੇਜ਼ ਦੇ ਓਵਰਫਲੋ ਕਾਰਣ ਗੰਦਗੀ ਦਾ ਵੱਡੇ ਪੱਧਰ ਤੇ ਫੈਲਾਅ ਸ਼ਾਸਨ ਕੁੰਭਕਰਣੀ ਨੀਂਦ ਸੁੱਤਾ ਹੋਇਆ – ਗੁਰਲਾਭ ਸਿੰਘ ਮਾਹਲ ਐਡਵੋਕੇਟ*

0
11

ਮਾਨਸਾ 1 ਫਰਵਰੀ (ਸਾਰਾ ਯਹਾਂ/ਜੋਨੀ ਜਿੰਦਲ): ਪਿਛਲੇ 1 ਮਹੀਨੇ ਤੋਂ ਮਾਨਸਾ ਸ਼ਹਿਰ ਦਾ ਲੱਗਭੱਗ ਦੋ ਤਿਹਾਈ ਤੋਂ ਵੱਧ ਹਿੱਸਾ ਸੀਵਰੇਜ਼ ਦੇ ਓਵਰਫਲੋ ਕਾਰਣ
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਮਾਨਸਾ ਵਿੱਚ ਪਿਛਲੇ ਜਨਵਰੀ ਮਹੀਨੇ ਵਿੱਚ ਬਰਸਾਤਾਂ ਪੈਣ ਕਾਰਣ ਕਿਸਾਨਾਂ ਨੂੰ ਪਾਣੀ ਦੀ ਲੋੜ ਨਾ ਪੈਣ
ਕਾਰਣ ਮਾਨਸਾ ਨਗਰ ਕੌਂਸਲ ਦੀਆਂ ਜ਼ੋ ਮੋਟਰਾਂ ਰਾਹੀਂ ਸੀਵਰੇਜ਼ ਦਾ ਪਾਣੀ ਖੇਤੀ ਬਾੜੀ ਵਰਤੋਂ ਲਈ ਦਿੱਤਾ ਜਾਂਦਾ ਸੀ, ਉਸਦੀ ਵਰਤੋਂ ਨਾ ਹੋਣ ਕਾਰਣ
ਪਿਛਲੇ ਇੱਕ ਮਹੀਨੇਂ ਤੋਂ ਸੀਵਰੇਜ਼ ਦਾ ਪਾਣੀ ਮਾਨਸਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਗਟਰਾਂ ਤੋਂ ਓਵਰਫਲੋ ਹੋ ਕੇ ਰਿਹਾਇਸ਼ੀ ਏਰੀਆ ਅਤੇ ਬਾਜ਼ਾਰਾਂ
ਵਿੱਚ ਤੁਰਿਆ ਫਿਰਦਾ ਹੈ ਪਰ ਮਾਨਸਾ ਜਿਲ੍ਹੇ ਦਾ ਨਿਕੰਮਾ ਅਤੇ ਅੰਨ੍ਹਾ ਬੋਲਾ ਪ੍ਰਸ਼ਾਸਨ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕਰ ਰਿਹਾ
ਜਿਸ ਕਾਰਣ ਮਾਨਸਾ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਸਮੱਸਿਆ ਨੂੰ ਜਦ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਗਿਆ
ਤਾਂ ਉਨ੍ਹਾਂ ਨੇ ਅਸਮਰੱਥਾ ਜ਼ਾਹਰ ਕਰ ਦਿੱਤੀ।ਲੋਕਾਂ ਦੀਆਂ ਨੁਮਾਇੰਦਾ ਪਾਰਟੀਆਂ ਸੱਤਾਧਾਰੀ ਕਾਂਗਰਸ, ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ
ਦਲ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਆਪਣਾ ਉਲੂ ਸਿੱਧਾ ਕਰਨ ਵਿੱਚ ਲੱਗੇ ਹਨ। ਕਿਸੇ ਵੀ ਰਾਜਨੀਤਿਕ ਧਿਰ ਵੱਲੋਂ ਇਸ ਮਸਲੇ ਨੂੰ ਲੈ ਕੇ ਕੋਈ ਧਰਨਾ ਜਾਂ ਰੋਸ
ਦਿਖਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨਾਲ ਆਮ ਲੋਕਾਂ ਵਿੱਚ ਰਾਜਨੀਤਿਕ ਪਾਰਟੀਆਂ ਪ੍ਰਤੀ ਰੋਸ ਹੈ।

ਕਿਸੇ ਵੀ ਰਾਜਨੀਤਿਕ
ਧਿਰ ਵੱਲੋਂ ਮਾਨਸਾ ਦੇ ਸੀਵਰੇਜ਼ ਸਿਸਟਮ ਦੇ ਹੱਲ ਲਈ ਕੋਈ ਵੀ ਅਪਣਾ ਪੱਕਾ ਰੋਡ ਮੈਪ ਨਹੀਂ ਦਿੱਤਾ ਜਿਸਤੇ ਮਾਨਸਾ ਸ਼ਹਿਰ ਵਾਸੀ ਵਿਸ਼ਵਾਸ ਕਰ ਸਕਣ।
ਇਸ ਬਾਰੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿਪਛਲੇ ਲੰਮੇ ਸਮੇਂ ਤੋਂ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਘਟੀਆ ਪ੍ਰਬੰਧਾਂ ਕਾਰਣ ਮਾਨਸਾ
ਸ਼ਹਿਰ ਵਿੱਚ ਥਾਂ ਥਾਂ ਗੰਦਗੀ ਫੈਲੀ ਹੋਈ ਹੈ। ਨਵੇਂ ਬਣੇ ਮਹਿੰਗੇ ਏਰੀਏ ਜਿੰਨ੍ਹਾਂ ਵਿੱਚ ਲੋਕਾਂ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਆਪਣੀ ਸਾਰੀ ਉਮਰ ਦੀ ਪੂੰਜੀ
ਰਾਹੀਂ ਮਕਾਨ ਬਣਾਏ ਸਨ, ਉਨ੍ਹਾਂ ਗਲੀਆਂ ਵਿੱਚ ਵੀ ਸੀਵਰੇਜ਼ ਦਾ ਗੰਦਾ ਪਾਣੀ ਬਿਨਾਂ ਬਰਸਾਤ ਤੋਂ ਤੁਰਿਆ ਫਿਰਦਾ ਹੈ।

ਜਿਸ ਦਾ ਕਾਰਣ ਮਾਨਸਾ ਸ਼ਹਿਰ
ਵਿੱਚ ਜਦ ਵੀ ਕੋਈ ਨਵੀਂ ਸੜਕ ਬਣਦੀ ਹੈ ਉਸਦਾ ਲੈਵਲ ਕੀਤੇ ਬਗੈਰ ਹੀ 3^4 ਫੁੱਟ ਉਚਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਸਬ ਗਲੀਆਂ ਅਤੇ ਮੇਨ ਰੋਡ
ਨੀਵੇਂ ਰਹਿ ਜਾਂਦੇ ਹਨ । ਉਨ੍ਹਾਂ ਕਿਹਾ ਕਿ ਸਭ ਤੋਂ ਮਾੜੇ ਹਾਲਾਤ ਮਾਨਸਾ ਬੱਸ ਅੱਡੇ ਦੇ ਸਾਹਮਣੇ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਵੇਖੇ ਜਾ ਸਕਦੇ ਹਨ
ਜਿਥੇ ਸੀਵਰੇਜ਼ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਣ ਹਰ ਵਿਅਕਤੀ ਨੂੰ ਇਸ ਵਿਚੋਂ ਹੋ ਕੇ ਜਾਣਾ ਪੈਂਦਾ ਹੈ ਅਤੇ

ਸ਼ਹਿਰ ਵਿੱਚ ਬਿਮਾਰੀਆਂ ਦਾ ਫੈਲਾਅ ਹੋ
ਰਿਹਾ ਹੈ। ਇਸ ਮੌਕੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਸ਼ਹਿਰ ਦੀ ਸੀਵਰੇਜ਼ ਵਿਵਸਥਾ ਠੀਕ
ਕੀਤੀ ਜਾਵੇ ਅਤੇ ਮੋਟਰਾਂ ਰਾਹੀਂ ਇਹ ਪਾਣੀ ਕਢਵਾਇਆ ਜਾਵੇ। ਉਨ੍ਹਾਂ ਵੱਖ ਵੱਖ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਕਿਹਾ ਗਿਆ ਕਿ ਉਹ
ਇਸ ਸਮੱਸਿਆ ਦੇ ਹੱਲ ਲਈ ਧਰਨੇ ਜਾਂ ਸੰਘਰਸ਼ ਕਰਨ ਅਤੇ ਇਸਦੇ ਹੱਲ ਲਈ ਉਨ੍ਹਾਂ ਕੋਲ ਜ਼ੋ ਰੋਡ ਮੈਪ ਹੈ, ਉਹ ਮਾਨਸਾ ਵਾਸੀਆਂ ਨੂੰ ਦਿੱਤਾ ਜਾਵੇੇ।

LEAVE A REPLY

Please enter your comment!
Please enter your name here