ਮਾਨਸਾ, 31—01—2022m (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾ—ਮੁਕਤ ਹੋੲ ੇ 3
ਪੁਲਿਸ ਕਰਮਚਾਰੀਆਂ ਇੰਸਪੈਕਟਰ ਸਿਵਜ਼ੀ ਰਾਮ, ਏ.ਐਸ.ਆਈ. ਬਲਵਿੰਦਰ ਸਿੰਘ ਅਤ ੇ ਏ.ਐਸ.ਆਈ. ਹਰਵਿੰਦਰ
ਸਿੰਘ ਨੂੰ ਅੱਜ ਦਫਤਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ ਤੋਂ ਬਾਅਦ ਇਹਨਾਂ ਕਰਮਚਾਰੀਆਂ
ਨੂੰ ਯਾਦਗਿਰੀ ਚਿੰਨ (ਮਮੈਂਟੋ) ਦੇ ਕੇ ਅਤ ੇ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੱਤੀ
ਗਈ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਹਨਾਂ ਕਰਮਚਾਰੀਆਂ ਵੱਲੋਂ ਮਹਿਕਮਾਂ ਅੰਦਰ ਨਿਭਾਈਆ
ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤ ੇ ਪੁਲਿਸ ਨੂੰ ਸੁਚੱਜੀ ਸੇਧ ਦੇਣ ਦਾ ਕੰਮ ਕਰਨਗੀਆ।
ਉਨਾਂ ਦੱਸਿਆ ਕਿ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋਵੇ ਤਾਂ ਮਾਨਸਾ ਪੁਲਿਸ ਉਹਨਾਂ ਦੀ ਯੋਗ
ਮੱਦਦ ਲਈ ਹਮੇਸ਼ਾ ਤਤਪਰ ਰਹੇਗੀ। ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ, ਸ੍ਰੀ
ਗੁਰਸ਼ਰਨਜੀਤ ਸਿੰਘ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਮੁੱਖ ਕਲਰਕ ਕਮਲ ਸਿੰਘ ਸਮੇਤ ਜਿਲਾ ਪੁਲਿਸ
ਦਫਤਰ ਅਤੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋਂ ਇਲਾਵਾ ਸੇਵਾ—ਮੁਕਤ ਜਾਣ ਵਾਲੇ
ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ/ਮਿੱਤਰ ਆਦਿ ਹਾਜ਼ਰ ਸਨ।