*—ਮਾਨਸਾ ਪੁਲਿਸ ਨੇ ਹਨੇਰੇ/ਸਵੇਰੇ ਰਾਹਗੀਰਾਂ ਨੂੰ ਲਿਫਟ ਦੇ ਕੇ ਜਾਂ ਝਪਟ ਮਾਰ ਕੇ ਖੋਹ ਕਰਨ ਵਾਲਾ ਅੰਤਰਰਾਜੀ ਔਰਤ ਗਿਰੋਹ ਕਾਬੂ*

0
184

ਮਾਨਸਾ, 30—01—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਿਤੀ 29—01—2022 ਨੂੰ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ ਹੋਏ ਖੋਹ ਦੇ ਅਣਟਰੇਸ ਮੁਕੱਦਮੇ ਨੂੰ 1 ਘੰਟੇ
ਅੰਦਰ ਟਰੇਸ ਕਰਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਖੋਹ ਕੀਤੀ ਵਾਲੀ ਸੋਨਾ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ
ਹੈ। ਮੁਲਜਿਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਜਿਸਤੇ ਜਾਅਲੀ ਨੰਬਰ ਪਲ ੇਟ ਨੰ:ਪੀਬੀ.07ਏਐਲ—4265 ਲਗਾਇਆ
ਗਿਆ ਸੀ, ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਿਟੀ ਬੁਢਲਾਡਾ ਦੀ
ਪੁਲਿਸ ਪਾਸ ਮਦੈਲਾ ਅੰਗਰੇਜ ਕੌਰ ਵਿਧਵਾ ਭਗਤ ਸਿੰਘ ਵਾਸੀ ਨੇੜੇ ਆਈ.ਟੀ.ਆਈ. ਚੌਕ ਬੁਢਲਾਡਾ ਨੇ ਬਿਆਨ ਲਿਖਾਇਆ ਕਿ
ਮਿਤੀ 29—01—2022 ਨੂੰ ਸਵੇਰ ਸਮੇਂ ਉਹ ਆਈ.ਟੀ.ਆਈ. ਚੌਕ ਦੇ ਨੇੜੇ ਇਲਾਹਾਬਾਦ ਬੈਂਕ ਬ੍ਰਾਂਚ ਬੁਢਲਾਡਾ ਪਾਸ ਲੱਗੇ ਆਰ.ਓ.
ਪਲਾਟ ਤੋਂ ਪਾਣੀ ਲੈਣ ਗਈ ਸੀ ਤਾਂ ਭੀਖੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਆ ਕੇ ਉਸ ਪਾਸ ਰੁਕ ਗਈ। ਕਾਰ ਨੂੰ ਇੱਕ
ਲੜਕਾ ਚਲਾ ਰਿਹਾ ਸੀ ਅਤੇ ਕਾਰ ਦੀ ਪਿਛਲੀ ਸੀਟ ਤੇ ਬੈਠੀਆ ਦੋ ਔਰਤਾਂ ਨੇ ਅਗਵਾ ਕਰਨ ਦੀ ਨੀਯਤ ਨਾਲ ਉਸਨੂੰ ਧੱਕੇ ਨਾਲ
ਕਾਰ ਵਿੱਚ ਸੁੱਟ ਲਿਆ ਅਤੇ ਬੋਹਾ ਸਾਈਡ ਵੱਲ ਕਾਰ ਭਜਾ ਕੇ ਲੈ ਗਏ। ਫਿਰ ਉਹਨਾਂ ਨੇ ਝਪਟ ਮਾਰ ਕੇ ਉਸਦੇ ਕੰਨ ਦੀ ਵਾਲੀ ਸੋਨਾ
ਪੁਟ ਲਈ ਅਤੇ ਓਵਰ ਬਰਿੱਜ ਤੇ ਲਿਜਾ ਕੇ ਧੱਕਾ ਮਾਰ ਕੇ ਉਸਨੂੰ ਕਾਰ ਤੋਂ ਹੇਠਾਂ ਸੁੱਟ ਕੇ ਮ ੌਕਾ ਤੋਂ ਕਾਰ ਭਜਾ ਕੇ ਲ ੈ ਗਏ। ਮਦੈਲਾ ਦੇ
ਬਿਆਨ ਤੇ ਨਾਮਲੂਮ ਵਿਰੁੱਧ ਮੁਕੱਦਮਾ ਨੰਬਰ 30 ਮਿਤੀ 29—01—2022 ਅ/ਧ 363,379—ਬੀ,420,473 ਹਿੰ:ਦੰ: ਥਾਣਾ ਸਿਟੀ
ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਮੁਕੱਦਮਾ ਨੂੰ ਟਰੇਸ ਕਰਕੇ ਮੁਲਜਿਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ
ਜਰੂਰੀ ਸੇਧਾਂ ਦਿੱਤੀਆ ਗਈਆ। ਸ੍ਰੀ ਸੁਖਅੰਮ੍ਰਿਤ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ
ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਮੁਲਜਿਮਾਂ ਨੂੰ ਕਾਬੂ ਕਰਨ ਲਈ
ਰਾਵਾਨਾ ਕੀਤੀਆ ਗਈਆ ਅਤੇ ਜਿਲਾ ਦੇ ਸਾਰੇ ਨਾਕਿਆ ਨੂ ੰ ਵਾਇਰਲੈਸ ਸੰਦੇਸ਼ ਰਾਹੀ ਅਸਰਦਾਰ ਢੰਗ ਨਾਲ ਚੈਕਿੰਗ ਕਰਨ ਲਈ
ਅਲਰਟ ਕੀਤਾ ਗਿਆ। ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ (ਬੀ.ਐਸ.ਐਫ.) ਵੱਲੋਂ ਸਾਂਝੇ ਤੌਰ ਤੇ ਪਿੰਡ ਮੂਸਾ ਵਿਖੇ ਲਗਾਏ
ਨਾਕੇ ਪਰ ਨਾਕਾ ਕਰਮਚਾਰੀਆਂ ਵੱਲੋ ਬੜੀ ਮਸਤੈਦੀ ਨਾਲ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਦਿਆਂ ਉਕਤ
ਮੁਲਜਿਮਾਂ ਨੂੰ ਕਾਰ ਸਮੇਤ ਕਾਬੂ ਕਰਕੇ ਪਿਛਾ ਕਰ ਰਹੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਦੇ ਹਵਾਲੇ ਕੀਤਾ ਗਿਆ। ਪੁਲਿਸ
ਪਾਰਟੀ ਵੱਲੋ ਕਾਰ ਸਵਾਰ ਤਿੰਨਾਂ ਮੁਲਜਿਮਾਂ ਸੋਨੀ ਉਰਫ ਸੋਨੂੰ ਪੁੱਤਰ ਵਿਜੇ ਸਿੰਘ ਵਾਸੀ ਖੇੜੀਗੋਡੀਆ (ਜਿਲਾ ਪਟਿਆਲਾ), ਕੇਹਰੋ
ਉਰਫ ਪ੍ਰਮੇਸ਼ਵਰੀ ਵਿਧਵਾ ਸਿੰਗਾਰਾ ਸਿੰਘ ਅਤੇ ਮਨਜੀਤ ਕੌਰ ਉਰਫ ਕਾਲੀ ਵਿਧਵਾ ਗੋਧੀ ਸਿੰਘ ਵਾਸੀਅਨ ਛੀਟਾਂਵਾਲੀ, ਥਾਣਾ ਸਦਰ
ਨਾਭਾ (ਜਿਲਾ ਪਟਿਆਲਾ) ਨੂੰ ਕਾਬੂ ਕਰਕੇ ਖੋਹ ਕੀਤੀ ਸੋਨੇ ਦੀ ਵਾਲੀ ਅਤੇ ਸਵਿੱਫਟ ਕਾਰ ਜਿਸਤੇ ਨੰਬਰ ਪਲੇਟ
ਪੀਬੀ.07ਏਐਲ—4265 ਲੱਗੀ ਹੋਈ ਸੀ, ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ।
ਗ੍ਰਿਫਤਾਰ ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਅਤੇ ਮੁਢਲੀ ਤਫਤੀਸ ਦੌਰਾਨ ਪਾਇਆ ਗਿਆ ਹੈ ਕਿ ਮੁਲਜਿਮਾਂ ਵੱਲੋ
ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤਾਂ ਨੂੰ ਅੰਜਾਂਮ ਦਿੱਤਾ ਜਾਂਦਾ ਸੀ ਅਤੇ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਦਾ ਅਸਲੀ
ਰਜਿਸਟਰੇਸ਼ਨ ਨੰ:ਪੀਬੀ.11ਸੀ.ਐਚ—0103 ਹੋਣਾ ਪਾਇਆ ਗਿਆ ਹੈ। ਮੁਲਜਿਮਾਂ ਵੱਲੋਂ ਇਹ ਵਾਰਦਾਤ ਸਮੇਂ ਜਾਅਲੀ ਨੰਬਰ
ਪੀਬੀ.07ਏਐਲ—4265 ਦੀਆ ਪਲੇਟਾ ਲਗਾ ਕੇ ਵਾਰਦਾਤ ਕੀਤੀ ਗਈ ਹੈ, ਜੋ ਆਨਲਾਈਨ ਐਪਸ ਰਾਹੀ ਚੈਕ ਕਰਨ ਤੇ ਇਹ
ਜਾਅਲੀ ਨੰਬਰ ਡੀ.ਟੀ.ਓ. ਦਫਤਰ ਜਿਲਾ ਹੁਸਿ਼ਆਰਪੁਰ ਵੱਲੋ ਟਾਟਾ ਸੂਮੋ ਗੱਡੀ ਮਾਡਲ—2013 ਨੂੰ ਅਲਾਟ ਕੀਤਾ ਹੋਣਾ ਪਾਇਆ
ਗਿਆ ਹੈ। ਇਹਨਾਂ ਦੋਹਾਂ ਔਰਤ ਮੁਲਜਿਮਾਂ ਮਨਜੀਤ ਕੌਰ ਉਰਫ ਕਾਲੀ ਅਤੇ ਕੇਹਰੋ ਉਰਫ ਪ੍ਰਮੇਸ਼ਵਰੀ ਦੇ ਵਿਰੁੱਧ ਪੰਜਾਬ ਅਤੇ
ਹਰਿਆਣਾ ਦੇ ਵੱਖ ਵੱਖ ਜਿਲਿਆਂ ਦੇ ਥਾਣਿਆਂ ਅੰਦਰ ਪਹਿਲਾਂ ਵੀ ਲੁੱਟਾ—ਖੋਹਾਂ ਦੇ ਕਰੀਬ 18/20 ਮੁਕੱਦਮੇ ਦਰਜ਼ ਰਜਿਸਟਰ ਹੋਣ
ਬਾਰੇ ਪਤਾ ਲੱਗਿਆ ਹੈ ਅਤੇ ਮੁਲਜਿਮ ਸੋਨੀ ਉਰਫ ਸੋਨੂੰ ਦੇ ਸਾਬਕਾ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ
ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ
ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ, ਇਹਨਾਂ
ਵਿਰੁੱਧ ਕਿੱਥੇ ਕਿੱਥੇ ਕਿੰਨੇ ਮੁਕੱਦਮੇ ਦਰਜ਼ ਰਜਿਸਟਰ ਹਨ ਅਤੇ ਕਿੱਥੇ ਕਿੱਥੇ ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ
ਉਪਰੰਤ ਕਈ ਅਣਟਰੇਸ ਕੇਸ/ਵਾਰਦਾਤਾਂ ਦੇ ਟਰੇਸ ਹੋਣ ਦੀ ਸੰਭਾਂਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।

LEAVE A REPLY

Please enter your comment!
Please enter your name here