ਮਾਨਸਾ, 28—01—2022 (ਸਾਰਾ ਯਹਾਂ/ਮੁੱਖ ਸੰਪਾਦਕ ) : . ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਹਾਲੇ ਖਤਮ ਨਹੀ ਹੋਈ, ਇਸਤੋਂ ਬਚਾਅ ਦਾ ਇੱਕੋ ਇੱਕ ਹੱਲ ਵੈਕਸੀਨੇਸ਼ਨ
ਅਤ ੇ ਕੋਰੋਨਾ ਸਾਵਧਾਨੀਆਂ ਦੀ ਪਾਲਣਾ ਕਰਨਾ ਹੈ। ਉਨਾ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਪਹਿਲੀ/ਦੂਜੀ ਲਹਿਰ ਨਾਲ
ਅੱਗੇ ਹੋ ਕੇ ਲੜਨ ਵਾਲੀ ਪੁਲਿਸ ਫੋਰਸ ਲਈ ਕੋਰੋਨਾ ਵੈਕਸੀਨੇਸ਼ਨ ਅਤੀ ਜਰੂਰੀ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋੲ ੇ
ਸਿਹਤ ਵਿਭਾਗ ਦੀ ਸਹਾਇਤਾ ਨਾਲ ਮਿਤੀ 22—01—2022 ਨੂੰ ਮਾਨਸਾ ਪੁਲਿਸ ਦੇ ਕਰਮਚਾਰੀਆਂ ਦੇ ਬੂਸਟਰ ਡੋਜ
ਲਗਵਾਉਣੀ ਸੁਰੂ ਕਰਕੇ ਪਹਿਲੇ ਦਿਨ 162 ਕਰਮਚਾਰੀਆਂ ਦਾ ਟੀਕਾਕਰਨ ਕੀਤਾ ਗਿਆ ਸੀ। ਇਸੇ ਲੜੀ ਤਹਿਤ ਅੱਜ
ਮਿਤੀ 28—01—2022 ਨੂੰ ਮਾਨਸਾ, ਬੁਢਲਾਡਾ ਅਤ ੇ ਸਰਦੂਲਗੜ ਵਿਖੇ ਤਿੰਨ ਥਾਵਾਂ ਤੇ ਟੀਕਾਕਰਨ ਦਾ ਪ੍ਰਬੰਧ ਕਰਕੇ
ਦੁਪਿਹਰ ਤੱਕ 205 ਪੁਲਿਸ ਅਧਿਕਾਰੀ/ਕਰਮਚਾਰੀਆਂ ਦੇ ਬੂਸਟਰ ਡੋਜ ਲਗਵਾਈ ਜਾ ਚੁੱਕੀ ਹੈ, ਜੋ ਹਾਲੇ ਜਾਰੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਡਿਊਟੀਆਂ ਦੇ ਮੱਦੇਨਜ਼ਰ ਸਾਰੇ ਕਰਮਚਾਰੀਆਂ ਦੇ
ਵਾਰੀ ਸਿਰ ਟੀਕਾ ਲਗਵਾਇਆ ਜਾ ਰਿਹਾ ਹੈ ਅਤ ੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਬੂਸਟਰ ਡੋਜ ਟੀਕਾਕਰਨ ਦਾ
ਕੰਮ ਚ ੋਣਾਂ ਤੋਂ ਪਹਿਲਾਂ ਮੁਕ ੰਮਲ ਕਰ ਲਿਆ ਜਾਵੇਗਾ।
ਉਹਨਾਂ ਵੱਲੋਂ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਕੋਰੋਨਾ ਸਾਵਧਾਨੀਆਂ ਦੀ ਪਾਲਣਾ
ਕਰਦੇ ਹੋੲ ੇ ਬਿਨਾ ਕੰਮਕਾਰ ਤੋਂ ਘਰਾ ਤੋਂ ਬਾਹਰ ਨਾ ਨਿਕਲਣ, ਹਰ ਸਮੇਂ ਮਾਸਕ ਪਾ ਕੇ ਰੱਖਣ, ਆਪਣੇ ਹੱਥ ਵਾਰ ਵਾਰ
ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖਣ, ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖਣ, ਭੀੜ
ਭੁੜੱਕੇ ਵਾਲੀਆ ਥਾਵਾਂ ਤੇ ਜਾਂ ਜਿਆਦਾ ਇਕੱਠਾਂ ਵਿੱਚ ਨਾ ਜਾਣ ਅਤ ੇ ਨਾ ਹੀ ਜਿਆਦਾ ਇਕੱਠ ਕੀਤਾ ਜਾਵੇ। ਇਸਤ ੋਂ
ਇਲਾਵਾ ਆਪਣਾ ਅਤ ੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾਉਣ, ਵੱਧ ਤੋਂ ਵੱਧ ਲੋਕਾਂ ਨ ੂੰ ਪ੍ਰੇਰਿਤ ਕਰਨ ਤਾਂ ਹੀ ਕੋਵਿਡ
ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।