ਮਾਨਸਾ, 28 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ) : ਨੋਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜੀ ਰੱਖਣ ਅਤੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪੱਧਰੀ ਸਭਿਆਚਾਰਕ ਮੇਲਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਮੇਦਾਨ ਵਿੱਚ ਕਰਵਾਇਆ ਗਿਆ।ਯੁਵਕ ਸੇਵਾਵਾਂ ਵਿਭਾਗ ਮਾਨਸਾ,ਰਾਸ਼ਟਰੀ ਸੇਵਾ ਯੋਜਨਾ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਭਿਆਚਾਰਕ ਮੇਲੇ ਵਿੱਚ ਗਿੱਧਾ,ਭੰਗੜਾ,ਕਵੀਸ਼ਰੀ,ਮਨੋਐਕਟਿੰਗ, ਨੁੱਕੜ ਨਾਟਕ, ਲੋਕਗੀਤ,ਗੀਤ ਅਤੇ ਕਵਿਤਾ ਦੇ ਕਰਵਾਏ ਗਏ ਮੁਕਾਬਿਲਆਂ ਵਿੱਚ 160 ਤੋਂ ਉਪਰ ਕਲਾਕਾਰਾਂ ਨੇ ਭਾਗ ਲਿਆ।
ਵੱਖ ਵੱਖ ਵੰਨਗੀਆਂ ਵਿੱਚ ਨੋਜਵਾਨਾਂ ਵੱਲੋਂ ਕੀਤੀ ਭਾਗੀਦਾਰ ਵਿੱਚ ਪੇਸ਼ਕਾਰੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਅਜੇ ਵੀ ਲੋਕ ਲੱਚਰ ਗਾਇਕੀ ਨਾਲੋਂ ਸਾਡੇ ਪੁਰਾਤਨ ਪੰਜਾਬੀ ਸਭਿਆਚਾਰ ਨੂੰ ਪਸੰਦ ਕਰਦੇ ਹਨ।ਸਭਿਆਚਾਰਕ ਮੇਲੇ ਦਾ ਉਦਘਾਟਨ ਕਰਦਿਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਸਹਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਨੇ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਵੰਨਗੀਆਂ ਦੀ ਪ੍ਰਸੰਸਾ ਕਰਿਦਆਂ ਜੇਤੂਆਂ ਨੂੰ ਵਧਾਈ ਦਿੱਤੀ।ਕਰਵਾਏ ਗਏ ਮੁਕਾਬਿਲਆਂ ਦੇ ਨਤੀਜੇ ਬਾਰੇ ਜਾਣਕਾਰੀ ਦਿਦਿੰਆਂ ਪ੍ਰੋਗਰਾਮ ਦੇ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਗਿੱਧੇ ਵਿੱਚ ਸਿਲਈ ਸੈਂਟਰ ਸਹਿਯੋਗ ਕਲੱਬ ਗੇਹਲੇ ਨੇ ਪਹਿਲਾ,ਸਿਲਾਈ ਸੈਟਰ ਨੋਜਵਾਨ ਏਕਤਾ ਕਲੱਬ ਭਾਈਦੇਸਾ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਢੈਪਈ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਦੋਂ ਕਿ ਭੰਗੜੇ ਵਿੱਚ ਬੁਢਲਾਡਾ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਕਵੀਸ਼ਰੀ ਦੇ ਹੋਏ ਮੁਕਾਬਿਲਆਂ ਵਿੱਚ ਗੁਰਪ੍ਰੀਤ ਸਿੰਘ ਨੰਦਗੜ ਦੀ ਟੀਮ ਨੇ ਬਾਜੀ ਮਾਰੀ ਜਦੋਂ ਕਿ ਸਕਰਾਰੀ ਹਾਈ ਸਕੂਲ ਢੈਪਈ ਦੀ ਟੀਮ ਦੂਸਰੇ ਅਤੇ ਸਤਨਾਮ ਸਿੰਘ ਦੀ ਟੀਮ ਨੇ ਤੀਸਰਾ ਸ਼ਥਾਨ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।ਲੋਕ ਗੀਤ ਵਿੱਚ ਅਮਨਦੀਪ ਕੌਰ ਨੇ ਪਹਿਲਾ ਜਗਦੇਵ ਸਿੰਘ ਬਰੇਟਾ ਨੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਖਿਆਲਾਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।ਲੋਕ ਨਾਚ ਦੇ ਕਰਵਾਏ ਗਏ ਮੁਕਾਬਲiਆਂ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ ਗੁਰਲੀਨ ਅਤੇ ਨੀਤੀ ਸ਼ਰਮਾ ਨੇ ਦੂਸ਼ਰਾ ਅਤੇ ਰਮਨਜੀਤ ਨੇ ਤੀਸਰਾ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।ਇਸ ਮੋਕੇ ਕਰਵਾਏ ਗਏ ਕਵਿਤਾ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਅਮਨਦੀਪ ਕੌਰ ਨੇ ਦੁਸਰੇ ਅਤੇ ਹਰਵਿਂੰਦਰ ਸਿੰਘ ਅਤੇ ਮਨਜੀਤ ਕੌਰ ਨੂੰ ਤੀਸਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ।
ਮੰਚ ਸੰਚਾਲਨ ਦੀ ਜਿੰਮੇਵਾਰੀ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਬਾਖੂਬੀ ਨਿਭਾਈ ਅਤੇ ਅਖੀਰ ਤੱਕ ਹਰ ਦਰਸ਼ਕ ਨੁੂੰ ਮੇਲੇ ਨਾਲ ਜੋੜੀ ਰੱਖਿਆ।ਇਹਨਾਂ ਮੁਕਾਬਿਲਆਂ ਵਿੱਚ ਜੱਜਮੈਂਟ ਦੀ ਭੂਮਿਕਾ ਮੈਡਮ ਰੈਨੂਬਾਲਾ ਖਿਆਲਾ ਕਲਾਂ,ਰਜਿੰਦਰ ਵਰਮਾ ਬੁਢਲਾਡਾ ਅਤੇ ਬੇਅੰਤ ਕੌਰ ਨੇ ਨਿਭਾਈ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਸਨਾਮਾਨ ਪੱਤਰ,ਮੈਮੋਟੋ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਮੇਲੇ ਦੀ ਵਿਸ਼ੇਸਤਾ ਇਹ ਰਹੀ ਕਿ ਕੋਮਲਪ੍ਰੀਤ ਕੌਰ ਖਿਆਲਾਕਲਾਂ ਨੇ ਜਨਮ,ਵਿਆਹ ਅਤੇ ਮੋਤ ਸਮੇ ਪਾਏ ਜਾਂਦੇ ਗੀਤਾਂ ਅਤੇ ਵੈਨਾਂ ਨੂੰ ਬਾਖੂਬੀ ਪੇਸ਼ ਕੀਤਾ।ਮੇਲੇ ਵਿੱਚ ਹਰਮਨਜੋਤ ਬੁਢਲਾਡਾ ਵੱਲੋਂ ਮੁਹੱਬਤ ਗੀਤ ਦੀ ਪੇਸ਼ਕਾਰੀ ਨੇ ਮਾਹੋਲ ਨੂੰ ਹੋਰ ਗੁਬੀਰ ਬਣਾ ਦਿੱਤਾ।
ਮੇਲੇ ਵਿੱਚ ਸਮੂਹ ਮਹਿਮਾਨਾਂ ਅਤੇ ਰਿਸੋਰਸ ਵਿਅਕਤੀਆਂ ਵੱਲੋ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਸਵੀਪ ਮੁਹਿੰਮ ਬਾਰੇ ਵਿਸ਼ੇਸ ਜਾਣਕਾਰੀ ਦਿੱਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਿੰਨਾਂ ਕਿਸੇ ਡਰ ਲਾਲਚ ਤੋ ਵੋਟਾਂ ਪਾਉਣ ਦੀ ਅਪੀਲ ਕੀਤੀ।ਮੇਲੇ ਵਿੱਚ ਹੋਰਨਾਂ ਤੋ ਇਲਾਵਾ ਮਨਦੀਪ ਸ਼ਰਮਾ ਗੇਹਲੇ,ਅਵਤਾਰ ਸਿੰਘ,ਸੁਸ਼ਮਾਂ ਯੁਵਕ ਸੇਾਵਾਂ ਵਿਭਾਗ ਮਾਨਸਾ, ਮਨੋਜ ਕੁਮਾਰ, ਜੋਨੀ ਕੁਮਾਰ,ਗੁਰਪ੍ਰੀਤ ਕੌਰ ਅਕਲੀਆ,ਗੁਰਪ੍ਰੀਤ ਸਿੰਘ ਅੱਕਾਂਵਾਲੀ, ਕਰਮਜੀਤ ਕੌਰ ਬੁਢਲਾਡਾ, ਰਾਮਪਾਲ ਸਿੰਘ ਢੈਪਈ ਨੇ ਵੀ ਸ਼ਮੂਲੀਅਤ ਕੀਤੀ।