*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕੱਲ ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਸਭਿਆਚਾਰ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ*

0
27

ਮਾਨਸਾ 27,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨੋਜਵਾਨਾਂ ਨੂੰ ਪੁਰਾਤਨ ਵਿਰਸੇ ਨਾਲ ਜੋੜੀ ਰੱਖਣ ਅਤੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਹਿੱਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪੱਧਰੀ ਸਭਿਆਚਾਰਕ ਮੇਲਾ 28 ਜਨਵਰੀ 2022 ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਮੇਦਾਨ ਵਿੱਚ ਕਰਵਾਇਆ ਜਾ ਰਿਹਾ ਹੈ।ਯੁਵਕ ਸੇਵਾਵਾਂ ਵਿਭਾਗ ਮਾਨਸਾ,ਰਾਸ਼ਟਰੀ ਸੇਵਾ ਯੋਜਨਾ ਅਤੇ ਸਿਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸਭਿਆਚਾਰਲ ਮੇਲੇ ਵਿੱਚ ਗਿੱਧਾ,ਭੰਗੜਾ,ਕਵੀਸ਼ਰੀ,ਮਨੋਐਕਿਟੰਗ,ਨੁੱਕੜ ਨਾਟਕ,ਲੋਕਗੀਤ,ਗੀਤ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਸਾਝੀ ਕਰਿਦਆਂ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਵਿੱਚ ਮਾਨਸਾ ਜਿਲ੍ਹੇ ਦਾ ਕੋਈ ਵੀ ਨੋਜਵਾਨ ਜਿਸ ਦੀ ਉਮਰ 13 ਤੋ 29 ਸਾਲ ਦੇ ਵਿਚਕਾਰ ਹੈ ਭਾਗ ਲੇ ਸਕਦਾ ਹੈ।ਉਹਨਾਂ ਦੱਸਿਆ ਕਿ ਮੁਕਾਬਿਲਆਂ ਵਿੱਚ ਭਾਗ ਲੈਣ ਵਾਲੇ ਹਰ ਭਾਗੀਦਾਰ ਨੂੰ ਸਨਮਾਨ ਪੱਤਰ ਅਤੇ ਟਰਾਫੀ ਜਾਂ ਮੈਡਲ ਦੇਕੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਜੇਤੂਆਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ।
ਸਭਿਆਚਾਰਕ ਮੁਕਾਬਿਲਆਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਿਦਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੇਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਵਿੱਚ ਵੱਖ ਵੱਖ ਸਕੂਲਾਂ/ਕਾਲਜਾਂ ਨਾਲ ਸਬੰਧਤ ਐਨ.ਐਸ.ਐਸ.ਵਲੰਟੀਅਰਜ ਵੀ ਭਾਗ ਲੈਣਗੇ।ਸ਼੍ਰੀ ਮਾਨ ਨੇ ਨੋਜਵਾਨਾਂ ਨੂੰ ਮੇਲੇ ਦੋਰਾਨ ਕੋਰੋਨਾ ਪ੍ਰਤੀ ਸਾਵਧਾਨੀਆਂ ਨੂੰ ਵਰਤਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਹਰ ਭਾਗੀਦਾਰ ਦੇ ਮਾਸਕ ਪਹਿਨਣਾ ਜਰੂਰੀ ਹੋਵੇਗਾ ਇਸ ਤੋ ਇਲਾਵਾ ਸਮਾਜਿਕ ਦੂਰੀ ਵੀ ਬਣਾਈ ਰੱਖਣੀ ਹੋਵੇਗੀ।
ਇਸ ਮੇਲੇ ਦੀ ਸਹਿਯੋਗੀ ਸੰਸਥਾਂ ਸਿਖਿਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ ਨੇ ਕਿਹਾ ਕਿ ਬੇਸ਼ਕ ਕੋਰੋਨਾ ਕਾਰਣ ਸਕੂਲ ਬੰਦ ਹਨ ਪਰ ਫਿਰ ਵੀ ਵੱਖ ਵੱਖ ਆੲਟੀਮਾਂ ਵਿੱਚ ਭਾਗੀਦਾਰੀ ਲਈ ਬੱਚਿਆਂ ਨਾਲ ਨਿੱਜੀ ਤੋਰ ਤੇ ਸਪੰਰਕ ਕੀਤਾ ਜਾ ਰਿਹਾ ਹੈ।ਉਹਨਾਂ ਇਹ ਵੀ ਦੱਸਿਆ ਕਿ ਉਪਨ ਪੱਧਰ ਤੇ ਅਜਿਹੇ ਮੁਕਾਬਲੇ ਬੜੇ ਲੰਮੇ ਸਮੇਂ ਬਾਅਦ ਹੋ ਰਹੇ ਹਨ ਇਸ ਲਈ ਨੋਜਵਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਸਭਿਆਚਾਰ ਮੇਲੇ ਦੀ ਰੂਪ ਰੇਖਾ ਉਲੀਕਣ ਲਈ ਅੱਜ ਵੱਖ ਵੱਖ ਵਲੰਟੀਅਰਜ ਦੀ ਡਿਊਟੀ ਲਗਾਈ ਗਈ।ਜਿਸ ਵਿੱਚ ਗੁਰਪ੍ਰੀਤ ਕੌਰ ਅਕਲੀਆ ਅਤੇ ਗੁਰਪ੍ਰੀਤ ਸਿੰਘ ਨੰਦਗੜ ਟੀਮਾਂ ਦੀ ਰਜਿਸਟਰੇਸ਼ਨ ਕਰਨਗੇ।ਬੇਅੰਤ ਕੌਰ ਕਿਸ਼ਨਗੜ ਪਰਵਾਹੀ ਕਰਮਜੀਤ ਕੌਰ ਬੁਢਲਾਡਾ ਸਟੈਜ ਦੇ ਪ੍ਰਬੰਧ ਦੀ ਦੇਖਰੇਖ ਕਰਨਗੇ।ਮਨੋਜ ਕੁਮਾਰ ਅਤੇ ਜੋਨੀ ਕੁਮਾਰ ਮਾਨਸਾ ਇਨਾਮਾਂ ਦੇ ਵੰਡ ਦੀ ਦੇਖਰੇਖ ਕਰਨਗੇ।ਮਿਸ ਮੰਜੂ,ਮਨਪ੍ਰੀਤ ਕੌਰ ਭਾਗੀਦਾਰ ਲਈ ਰਿਫਰੇਸ਼ਮੈਂਟ ਦੀ ਜਿੰਮੇਵਾਰੀ ਸੰਭਾਲਣਗੇ।ਗੁਰਪ੍ਰੀਤ ਸਿੰਘ ਅੱਕਾਂਵਾਲੀ ਇਸ ਤੋ ਇਲਾਵਾ ਇਹਨਾਂ ਸਾਰੀਆਂ ਡਿਊਟੀਆਂ ਦੀ ਦੇਖਰੇਖ ਡਾ.ਸੰਦੀਪ ਘੰਡ ਅਤੇ ਮਨੋਜ ਕੁਮਾਰ ਕਰਣਗੇ।

LEAVE A REPLY

Please enter your comment!
Please enter your name here