*ਨਾਮਜਦਗੀਆਂ ਗੰਭੀਰਤਾ ਨਾਲ ਪੜ੍ਹ ਕੇ ਦਾਖਲ ਕਰਨ ਤਾਂ ਜ਼ੋ ਬਾਅਦ ਵਿੱਚ ਕੋਈ ਸਮੱਸਿਆ ਨਾ ਆਵੇ— ਐਸ.ਡੀ.ਐਮ ਬੁਢਲਾਡਾ*

0
27

ਬੁਢਲਾਡਾ, 24 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਨਾਮਜਦਗੀਆਂ ਭਰਨ ਦੀ ਸ਼ੁਰੂਆਤ 25 ਜਨਵਰੀ ਤੋਂ 1 ਫਰਵਰੀ ਤੱਕ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਢਲਾਡਾ—98 ਦੇ ਰਿਟਰਨਿੰਗ ਅਫਸਰ ਐਸ.ਡੀ.ਐਮ. ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਨਾਮਜਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਨੂੰ ਹੋਵੇਗੀ, ਉਹਨਾਂ ਕਿਹਾ ਕਿ ਨਾਮਜਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਜਦਕਿ ਨਾਮਜਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ। ਉਹਨਾਂ ਕਿਹਾ ਕਿ ਨਾਮਜਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 4 ਫਰਵਰੀ 2022 ਨੂੰ ਉਮੀਦਵਾਰਾਂ ਨੂੰ ਨਿਸ਼ਾਨ ਅਲਾਟ ਕੀਤੇ ਜਾਣਗੇ। ਨਾਮਜਦਗੀ ਫਾਰਮ ਰਿਟਰਨਿੰਗ ਅਫਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਾਰਟੀ ਦਾ ਅਥਾਰਟੀ ਲੈਟਰ, ਬੈਂਕ ਖਾਤਾ ਜਰੂਰੀ ਹੈ। ਖਰਚੇ ਸਬੰਧੀ ਰਿਟਰਨਿੰਗ ਅਫਸਰ ਤੋਂ ਰਜਿਸ਼ਟਰ ਜਾਰੀ ਕੀਤਾ ਜਾਵੇਗਾ। ਉਮੀਦਵਾਰ ਆਪਣੀ ਫੋਟੋ ਤਿੰਨ ਮਹੀਨੇ ਤੋਂ ਪੁਰਾਣੀ ਨਾ ਲੈ ਕੇ ਆਵੇ। ਫੋਟੋ ਤਾਜੀ ਖਿੱਚੀ ਹੀ ਦੇਣ। ਜਾਤੀ ਸਰਟੀਫਿਕੇਟ ਜਰੂਰੀ ਹੈ। ਇਸ ਵਾਰ ਉਮੀਦਵਾਰ ਦੀ ਫੋਟੋ ਵੇਲਟ ਪੇਪਰ ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਹਰ ਕਾਲਮ ਹਰੇਕ ਉਮੀਦਵਾਰ ਲਈ ਲਾਗੂ ਹੋਵੇਗਾ। ਨਾਮਜਦਗੀ ਪੱਤਰ ਦੇ 2—ਬੀ. ਅਤੇ ਹਲਫਿਆ ਬਿਆਨ ਨੋਟਰੀ ਤੋਂ ਤਸਦੀਕ ਸ਼ੁੱਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਚੋਣ ਵਿੱਚ 40 ਲੱਖ ਰੁਪਏ ਤੱਕ ਖਰਚਾ ਕਰਨ ਦਾ ਪਾਬੰਦ ਹੋਵੇਗਾ। ਉਨ੍ਹਾਂ ਸਮੂਹ ਨਾਮਜਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਬੰਧਤ ਦਸਤਾਵੇਜ਼ ਲੋੜੀਂਦੀ ਗੰਭੀਰਤਾ ਨਾਲ ਸਹੀ ਤਰੀਕੇ ਨਾਲ ਭਰੇ ਜਾਣ ਤਾਂ ਜ਼ੋ ਬਾਅਦ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ। 

LEAVE A REPLY

Please enter your comment!
Please enter your name here