ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) :ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਨਏ ਜਾ ਰਹੇ ਕੋਮੀ ਯੁਵਾ ਹਫਤੇ ਦੀ ਨਿਰੰਤਰਤਾ ਨੂੰ ਜਾਰੀ ਰੱਖਦੇ ਹੋਏ ਸਿਲਾਈ ਸੈਂਟਰ ਪਿੰਡ ਗੇਹਲੇ ਵਿੱਚ ਭਾਗੀਦਾਰੀ ਦਿਵਸ ਅਤੇ ਪਿੰਡ ਭਾਈਦੇਸਾ ਵਿੱਚ ਹੁੱਨਰ ਪਛਾਣ ਦਿਵਸ ਮਨਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਕੋਵਿਡ ਪ੍ਰਤੀ ਸਾਵਧਾਨੀਆਂ ਨੂੰ ਵਰਤਦੇ ਹੋਏ ਹਰ ਸਾਮਗਮ ਨੂੰ ਸੀਮਤ ਰੱਖਿਆ ਗਿਆ ਹੈ ਪਰ ਫਿਰ ਵੀ ਆ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਕੋਵਿਡ ਕਾਰਣ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿੰਨਾ ਕਿਸੇ ਡਰ ਅਤੇ ਭੇਅ ਤੋ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਹਿਲਾਂ ਵੀ 18 ਸਾਲ ਦੀ ਉਮਰ ਪੂਰੀ ਕਰ ਰਹੇ ਨੋਜਵਾਨਾਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਨਾਮ ਵੋਟਰ ਵੱਜੋਂ ਦਰਜ ਕਰਵਾਇਆ ਗਿਆ ਹੈ।
ਨੋਜਵਾਨ ਏਕਤਾ ਕਲੱਬ ਭਾਈ ਦੇਸਾ ਦੇ ਪ੍ਰਧਾਨ ਕੇਵਲ ਸਿੰਘ ਸੀਨੀਅਰ ਕਲੱਬ ਆਗੂ ਮਨਜਿੰਦਰ ਸਿੰਘ ਅਤੇ ਸਰਬੀ ਨੇ ਦੱਸਿਆ ਕਿ ਸਿਲਾਈ ਸੈਟਰ ਵਿੱਚ ਲੜਕੀਆਂ ਦੇ ਹੁੱਨਰ ਦੀ ਪਛਾਣ ਕਰਨ ਹਿੱਤ ਪੁਰਾਤਨ ਬਣੇ ਸਾਮਨ ਜਿਵੇਂ ਦੀ ਪ੍ਰਦਸ਼ਨੀ ਲਗਾਈ ਗਈ।ਇਾਸ ਮੋਕੇ ਕਰਵਾਏ ਗਏ ਮੁਕਾਬਿਲਆਂ ਵਿੱਚ ਪਹਿਲਾ ਸਥਾਨ ਦੂਸ਼ਰਾ ਸਥਾਨ ਹਾਸਲ ਕੀਤਾ।ਪਿੰਡ ਭਾਈਦੇਸਾ ਸੈਟਰ ਦੀ ਟੀਚਰ ਪਰਮਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਸੈਟਰ ਦੀਆਂ ਲੜਕੀਆਂ ਨੇ ਲਗਾਈਆਂ ਨੁਮਾਇੰਸ਼ਾ ਵਿੱਚ ਚੰਗੇ ਇਨਾਮ ਹਾਸਲ ਕੀਤੇ ਹਨ।ਅੱਜ ਦੇ ਪੇਟਿੰਗ ਦੇ ਮਾਕਬਲੇ ਵਿੱਚ ਅਮਨਦੀਪ ਕੌਰ ਨੇ ਪਹਿਲਾ ਰਮਨਦੀਪ ਕੌਰ ਨੇ ਦੂਸਰਾ ਅਤੇ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰਾਂ ਬੁਣਾਈ ਦੇ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਸਰਬਜੀਤ ਕੌਰ ਅਤੇ ਰਿੰਮੀ ਕੌਰ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਕਢਾਈ ਦੇ ਕਰਵਾਏ ਗਏ ਮੁਕਾਬਲiਆਂ ਵਿੱਚ ਸੁਮਨਦੀਪ ਕੌਰ ਨੇ ਬਾਜੀ ਮਾਰੀ ਜਦੋਂ ਕਿ ਸੰਦੀਪ ਕੌਰ ਅਤੇ ਜਸਪ੍ਰੀਤ ਕੌਰ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ।
ਸ਼ਹੀਦ ਭਗਤ ਸਿੰਘ ਸ਼ਹਿਯੋਗ ਕਲੱਬ ਗੇਹਲੇ ਦੇ ਪ੍ਰਧਾਨ ਮਨਦੀਪ ਸ਼ਰਮਾ ਅਤੇ ਸਿਲਾਈ ਟੀਚਰ ਅਮਨਦੀਪ ਕੌਰ ਨੇ ਦੱਸਿਆ ਕਿ ਲੜਕੀਆਂ ਵੱਲੋ ਸਵਾਮੀ ਵਿਵੇਕਾਨੰਦ ਜੀ ਸਬੰਧੀ ਵਿਚਾਰ ਚਰਚਾ ਤੋ ਇਲਾਵਾ ਨਸ਼ਿਆਂ ਦੀ ਰੋਕਥਾਮ ਅਤੇ ਘਰ ਦੀ ਆਰਥਿਕਤਾ ਚੁੱਕਣ ਵਿੱਚ ਲੜਕੀਆਂ ਦਾ ਯੋਗਦਾਨ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੈਟਰ ਦੀਆਂ 15 ਲੜਕੀਆਂ ਨੇ ਭਾਗ ਲਿਆ।ਇਹਨਾਂ ਕਰਵਾਏ ਗਏ ਮੁਕਾਬਿਲਆਂ ਵਿੱਚ ਅਮਨਦੀਪ ਕੌਰ,ਬੇਅੰਤ ਕੌਰ ਅਤੇ ਸੁਖਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ ਦੁਸ਼ਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਇਹਨਾਂ ਪ੍ਰੋਗਰਾਮਾਂ ਦੇ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਬੇਅੰਤ ਕੌਰ ਕਿਸਨਗੜ ਫਰਵਾਹੀ ਅਤੇ ਗੁਰਪ੍ਰੀਤ ਕੌਰ ਅਕਲੀਆ ਨੇ ਕਿਹਾ ਕਿ ਲੜਕੀਆਂ ਦੇ ਹੁੱਨਰ ਦੀ ਪਛਾਣ ਕਰਨੀ ਬੜੀ ਅੋਖੀ ਹੈ ਲੋੜ ਹੈ ਇਹਨਾਂ ਨੂੰ ਪਛਾਨਣ ਦੀ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਹਮੇਸ਼ਾ ਹੀ ਨੋਜਵਾਨਾਂ ਦੇ ਹੁੱਨਰ ਦੀ ਪਰਖ ਕਰਦੇ ਹੋਏ ਉਹਨਾਂ ਨੂੰ ਰਾਜ ਅਤੇ ਕੌਮੀ ਪੱਧਰ ਦੇ ਮੁਕਾਬਿਲਆਂ ਲਈ ਭੇਜਿਆ ਹੈ ਅਤੇ ਮਾਨਸਾ ਦੀ ਲੜਕੀਆਂ ਨੇ ਕਈ ਪੁਜੀਸ਼ਨਾਂ ਵੀ ਪ੍ਰਾਪਤ ਕੀਤੀੌਆਂ ਹਨ।ਉਹਨਾਂ ਦੱਸਿਆ ਕਿ ਕੌਮੀ ਯੁਵਾ ਹਫਤੇ ਦੇ ਸਮਾਪਤੀ ਸਮਾਗਮ ਤੇ ਇਹਨਾਂ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੀਆਂ ਯੂਥ ਕਲੱਬਾਂ ਅਤੇ ਵਲੰਟੀਅਰਜ ਨੂੰ ਸਨਮਾਨਿਤ ਕੀਤਾ ਜਾਵੇਗਾ।