ਚੰਡੀਗੜ੍ਹ 18,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ (Punjab Congress) ਵਿੱਚ ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਕਾਰ ਚੱਲ ਰਹੀ ਖਿੱਚੋਤਾਣ ਵਿਚਕਾਰ ਸਿੱਧੂ ਨੂੰ ਪਾਰਟੀ ਵੱਲੋਂ ਉਦੋਂ ਵੱਡਾ ਝਟਕਾ ਲਗਦਾ ਵਿਖਾਈ ਦੇ ਰਿਹਾ ਹੈ। ਪਾਰਟੀ ਵੱਲੋਂ ਬਾਲੀਵੁੱਡ ਅਦਾਕਾਰ (Bollywood Actor) ਸੋਨੂੰ ਸੂਦ (Sonu Sood) ਦੀ ਇੱਕ ਵੀਡੀਓ (Viral Video) ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਾਂਗਰਸ ਵੱਲੋਂ ਪੰਜਾਬ ਚੋਣਾਂ (Punjab Election) ਜਿੱਤਣ ਪਿੱਛੋਂ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ (Chief Minister Punjab) ਬਣਾਉਣ ਦੇ ਸੰਕੇਤ ਵਿਖਾਈ ਦਿੱਤੇ ਹਨ।
ਕਾਂਗਰਸ ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਅਦਾਕਾਰ ਦੀ ਇੱਕ ਵੀਡੀਓ ਪਾਈ ਗਈ ਹੈ, ਜਿਹੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਦਾਕਾਰ ਸੂਦ ਨੇ ਨਵੇਂ ਮੁੱਖ ਮੰਤਰੀ ਦੀਆਂ ਖਾਸੀਅਤਾਂ ਬਾਰੇ ਗੱਲਬਾਤ ਕੀਤੀ ਹੈ ਅਤੇ ਉਸ ਪਿੱਛੋਂ ਚੰਨੀ ਦੀ ਫੁਟੇਜ਼ ਵਿਖਾਈ ਦੇ ਰਹੀ ਹੈ, ਪਰੰਤੂ ਇਸ ਵਿੱਚ ਸਿੱਧੂ ਦੇ ਨਾ ਹੋਣ ਕਾਰਨ ਇਹ ਕੁੱਝ ਹੋਰ ਸੰਦੇਸ਼ ਦੇ ਰਹੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਵੀਡੀਓ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਚੋਣਾਂ ਲੜਨ ਦੇ ਸੰਕੇਤ ਹਨ। ਵੀਡੀਓ ਦੇ ਦੂਜੇ ਹਿੱਸੇ ਵਿੱਚ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵੀ ਲਾਇਆ ਗਿਆ ਹੈ। ਵੀਡੀਓ ਵਿੱਚ ਅਦਾਕਾਰ ਸੋਨੂੰ ਸੂਦ ਕਹਿ ਰਹੇ ਹਨ ਕਿ ਜਿਸ ਨੂੰ ਦੱਸਣਾ ਨਾ ਪਵੇ ਕਿ ਉਹ ਮੁੱਖ ਮੰਤਰੀ ਉਮੀਦਵਾਰ ਹੈ, ਉਹੀ ਅਸਲ ਵਿੱਚ ਸਹੀ ਮੁੱਖ ਮੰਤਰੀ ਹੁੰਦਾ ਹੈ। ਇਹ ਪਹਿਲੀ ਵਾਰੀ ਹੈ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਸਿੱਧਾ ਚੰਨੀ ਪ੍ਰਮੋਟ ਕੀਤਾ ਹੈ।
ਭਾਵੇਂ ਕਿ ਵੀਡੀਓ ਸਿਰਫ 36 ਸਕਿੰਟ ਦੀ ਹੈ ਪਰੰਤੂ ਕਾਂਗਰਸ ਪਾਰਟੀ ਵੱਲੋਂ ਇੱਕ ਵੱਡਾ ਸੰਕੇਤ ਦਿੱਤਾ ਗਿਆ ਹੈ। ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹੀ ਹੈ, ਜਿਸ ਨੂੰ ਜਬਰਦਸਤੀ ਗੱਦੀ ‘ਤੇ ਬਿਠਾਇਆ ਗਿਆ ਹੋਵੇ। ਉਸ ਨੂੰ ਦੱਸਣਾ ਨਾ ਪਵੇ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਹਾਂ। ਮੈਂ ਇਸ ਅਹੁਦੇ ਦੇ ਯੋਗ ਹਾਂ। ਉਹ ਅਜਿਹਾ ਹੋਣਾ ਚਾਹੀਦਾ ਹੈ, ਜਿਹੜਾ ਬੈਂਕ ਬੈਂਚਰ ਹੋਵੇ। ਉਸ ਨੂੰ ਪਿਛੋਂ ਚੁੱਕ ਕੇ ਲਿਆਓ ਅਤੇ ਉਸ ਨੂੰ ਕਿਹਾ ਜਾਵੇ ਕਿ ਤੂੰ ਯੋਗ ਹੈ ਅਤੇ ਤੁਸੀ ਮੁੱਖ ਮੰਤਰੀ ਬਣੋ। ਅਜਿਹਾ ਵਿਅਕਤੀ ਜਿਹੜੀ ਮੁੱਖ ਮੰਤਰੀ ਬਣੇਗਾ, ਉਹ ਦੇਸ਼ ਬਦਲ ਸਕਦਾ ਹੈ।