ਮਾਨਸਾ 29,ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਹਰ ਸਾਲ ਦੀ ਤਰ੍ਹਾਂ ਸ਼੍ਰੀ ਦੁਰਗਾ ਕੀਰਤਨ ਮੰਡਲੀ ਸ਼ਕਤੀ ਭਵਨ ਵਾਲਿਆਂ ਵਲੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਬੱਸ ਧਾਰਮਿਕ ਰਸਮਾਂ ਅਨੁਸਾਰ ਰਵਾਨਾ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਮੰਡਲੀ ਦੇ ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਸ਼ੀ੍ ਅਮਰਨਾਥ ਯਾਤਰਾ ਸੇਵਾ ਸੰਮਤੀ ਵਲੋਂ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ਗੀਤਾਂ ਭਵਨ ਵਿਖੇ ਹਰ ਸਾਲ ਵਿਸ਼ਾਲ ਭੰਡਾਰਾ ਲਗਾਇਆ ਜਾਂਦਾ ਹੈ ਅਤੇ ਉਹਨਾਂ ਵਲੋਂ ਹੀ ਸ਼੍ਰੀ ਦੁਰਗਾ ਕੀਰਤਨ ਮੰਡਲੀ ਨੂੰ ਇਸ ਦਰਬਾਰ ਤੇ ਸੰਕੀਰਤਨ ਕਰਨ ਦੀ ਸੇਵਾ ਦਿੱਤੀ ਜਾਂਦੀ ਹੈ।
ਮੰਡਲੀ ਦੇ ਪ੍ਰਧਾਨ ਸ੍ਰੀ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸਮਾਜਸੇਵੀ ਸ਼੍ਰੀ ਸੁਰੇਸ਼ ਬੰਟੀ ਖਿਆਲਾ ਅਤੇ ਨਾਰਿਅਲ ਦੀ ਰਸਮ ਉਦਯੋਗਪਤੀ ਸ਼ਿਵਮ ਜਿੰਦਲ ਨੇ ਅਦਾ ਕੀਤੀ। ਉਹਨਾਂ ਦੱਸਿਆ ਕਿ ਉਨ੍ਹਾਂ ਦੀ ਮੰਡਲੀ ਵਲੋਂ ਮਹਾਮਾਈ ਦੇ ਜਾਗਰਣ ਪੂਰੀ ਸ਼ਰਧਾ ਨਾਲ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਪ੍ਰੋਗਰਾਮ ਕਰਨ ਲਈ ਏ.ਸੀ.ਦੁਰਗਾ ਭਵਨ ਬਣਾਇਆ ਗਿਆ ਹੈ।
ਹਰੀ ਝੰਡੀ ਦੇਣ ਦੀ ਰਸਮ ਅਦਾ ਕਰਦਿਆਂ ਸੁਰੇਸ਼ ਜਿੰਦਲ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਧਾਰਮਿਕ ਸਥਾਨਾਂ ਤੇ ਜਾ ਕੇ ਕਰਨ ਨਾਲ ਨਵੀਂ ਪੀੜ੍ਹੀ ਨੂੰ ਵਧੀਆ ਸੰਦੇਸ਼ ਮਿਲਦਾ ਹੈ ਅਤੇ ਇਹ ਮੌਕਾ ਚੰਗੀ ਕਿਸਮਤ ਵਾਲੇ ਲੋਕਾਂ ਨੂੰ ਨਸੀਬ ਹੁੰਦਾ ਹੈ।
ਇਸ ਮੌਕੇ ਵਿਨੋਦ ਚੌਧਰੀ, ਸੰਜੀਵ ਪਿੰਕਾ, ਸੁਖਪਾਲ ਬਾਂਸਲ,ਅਮਨ ਗੁਪਤਾ, ਆਤਮਾ ਰਾਮ ਐਡਵੋਕੇਟ, ਕੇਸ਼ੀ ਸ਼ਰਮਾਂ,ਗੋਰਵ ਬਜਾਜ,ਜੀਵਨ ਜਗਨੀ, ਲਛਮਣ ਦਾਸ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ।