*ਮੈਂ ਕਾਂਗਰਸ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ, ਗੈਂਗਸਟਰ ਨਹੀਂ : ਡਾਲੀ*

0
231

ਮਾਨਸਾ  29 ਦਸੰਬਰ  (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਮੈਂ ਕਾਂਗਰਸ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ, ਗੈਂਗਸਟਰ ਨਹੀਂ।  ਮੈਨੂੰ ਸਰਦੂਲਗੜ੍ਹ ਦੀ ਰੈਲੀ ਵਿੱਚ ਮੁੱਖ ਮੰਤਰੀ ਪੰਜਾਬ ਦਾ ਸਵਾਗਤ ਕਰਨ ਤੋਂ ਰੋਕਣ ਲਈ ਡੀ.ਐੱਸ.ਪੀ ਸੰਜੀਵ ਗੋਇਲ ਅਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਰਲ ਕੇ ਮੇਰੇ ਘਰ ਪੁਲਿਸ ਦੀਆਂ ਰੇਡਾਂ ਕਰਵਾਈਆਂ, ਜਿਸ ਕਾਰਨ ਮੈਂ ਰੈਲੀ ਵਿੱਚ ਸ਼ਾਮਿਲ ਨਹੀਂ ਹੋ ਸਕਿਆ।  ਇਹ ਦੋਸ਼ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜਲੇ ਸਾਥੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਡਾਲੀ ਨੇ ਲਾਏ।  ਡਾਲੀ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲਗਾਈ ਗਈ ਸੀ ਕਿ ਉਹ ਪਿੰਡਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੀ ਲੀਡਰਸ਼ਿੱਪ ਦੇ ਬੋਰਡ ਲਗਾ ਕੇ ਪਾਰਟੀ ਦਾ ਪ੍ਰਚਾਰ ਕਰੇ, ਜਿਸ ਦੇ ਤਹਿਤ ਉਹ ਪਿਛਲੇ 15 ਦਿਨਾਂ ਤੋਂ ਹਲਕਾ ਸਰਦੂਲਗੜ੍ਹ ਅਤੇ ਮਾਨਸਾ ਦੇ ਪਿੰਡਾਂ ਵਿੱਚ ਮਿਹਨਤ ਕਰਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਿਲ ਕਰਨ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ।  ਉਨ੍ਹਾਂ ਦੱਸਿਆ ਕਿ 28 ਦਸੰਬਰ ਦੀ ਸਵੇਰ 4:15  ਵਜੇ ਪੁਲਿਸ ਨੇ ਸੰਜੀਵ ਗੋਇਲ ਦੀ ਅਗਵਾਈ ਵਿੱਚ ਰੇਡ ਕੀਤੀ, ਪਰ ਉਹ ਪੁਲਿਸ ਨੂੰ ਚਕਮਾ ਦੇ ਕੇ 5 ਵਜੇ ਘਰੋਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ।  ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਸੰਜੀਵ ਕੁਮਾਰ ਗੋਇਲ ਨੂੰ ਮਾਨਸਾ ਵਿੱਚ ਲਗਭਗ 5 ਸਾਲ ਡੀ.ਐੱਸ.ਪੀ ਲੱਗੇ ਨੂੰ ਹੋ ਗਏ ਹਨ।  ਉਨ੍ਹਾਂ ਦੀ ਬਦਲੀ ਕੀਤੀ ਜਾਵੇ ਅਤੇ ਪਿਛਲੇ 5 ਸਾਲਾਂ ਵਿੱਚ ਉਪਰੋਕਤ ਦੋਵਾਂ ਵੱਲੋਂ ਬਣਾਈ ਗਈ ਜਾਇਦਾਦ ਦੀ ਈ.ਡੀ ਜਾਂਚ ਕਰੇ।ਅਖੀਰ ਕਾਗਰਸੀ ਆਗੂ ਨੇ ਕਿਹਾ ਬਿਕਰਮ ਮੌਫਰ ਵਲੌਂ ਕਾਂਗਰਸੀਆਂ ਦੀਆਂ ਬਾਹਾ ਮਰੌੜਨ ਕਰਨ ਹੀ ਜਿਲੇ ਚ ਕਾਂਗਰਸ ਕਮਜ਼ੌਰ ਹੌਈ ਹੈ ਉੱਧਰ ਜਦੋਂ ਇਸ ਮਾਮਲੇ ਸਬੰਧੀ ਡੀ ਐੱਸ ਪੀ ਸੰਜੀਵ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਰੇਡ ਨਹੀਂ ਕੀਤੀ ਸਿਰਫ ਇਕ ਥਾਣੇਦਾਰ ਨੂੰ ਭੇਜਿਆ ਸੀ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਹੀ ਗਏ ਸਨ ।ਸਾਰਿਆਂ ਦੀ ਸੁਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ ਹੈ ।ਪਰ ਪਿਛਲੇ ਪੰਜ ਸਾਲ ਤੋਂ ਮਾਨਸਾ ਜ਼ਿਲ੍ਹੇ ਵਿੱਚ ਡਿਊਟੀ ਨਿਭਾਅ ਰਿਹਾ ਹਾਂ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਮੇਰੇ ਉਪਰ ਇਲਜ਼ਾਮ ਨਹੀਂ ਲੱਗਿਆ ਕਿਉਂਕਿ ਮੈਂ ਹਮੇਸ਼ਾ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਹੈ।ਉਨ੍ਹਾਂ ਕਿਹਾ ਕਿ ਤੀਰਥਪਾਲ ਸਿੰਘ ਲਾਲੀ ਵੱਲੋਂ ਲਗਾਏ ਗਏ ਇਲਜ਼ਾਮ ਸਹੀ ਨਹੀਂ ਹਨ ।

LEAVE A REPLY

Please enter your comment!
Please enter your name here