29,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਆਪਣੇ ਅਨੇਕਾਂ ਸਾਹਿਤਕ ਸੱਭਿਆਚਾਰਕ ਅਤੇ ਮਿਆਰੀ ਗੀਤਾਂ ਜਿਵੇਂ ਕਬੀਲਦਾਰੀਆਂ ਬੰਦਸ਼ਾਂ ਚ ਬੰਨ੍ਹੇ ਕੁਡ਼ੀਆਂ ਦੇ ਚਾਅ ਆਦਿ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਗੋਰਾ ਚੱਕ ਵਾਲਾ ਅੱਜਕੱਲ੍ਹ ਸਿੱਖ ਇਤਿਹਾਸ ਦੀ ਦਰਿਆਦਿਲੀ ਦਾਸਤਾਨ ਸਾਕਾ ਸਰਹਿੰਦ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਅੱਗੇ ਨਤਮਸਤਕ ਹੁੰਦੇ ਹੋਏ ।ਅਤੇ ਮਹਾਨ ਮਰਜੀਵੜੇ ਬਾਬਾ ਮੋਤੀ ਰਾਮ ਜੀ ਅਤੇ ਮਾਤਾ ਗੁੱਜਰ ਕੌਰ ਛੋਟੇ ਸਾਹਿਬਜ਼ਾਦੇ ਜੀ ਜਿਨ੍ਹਾਂ ਨੇ ਮਾਤਾ ਗੁੱਜਰ ਕੌਰ ਦੇ ਛੋਟੇ ਫਰਜੰਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਆਪਣਾ ਆਪ ਕੁਰਬਾਨ ਕਰਕੇ ਦੋ ਘੁੱਟ ਦੁੱਧ ਬਦਲੇ ਦੋ ਘੁੱਟ ਦੁੱਧ ਬਦਲੇ ਆਪਣਾ ਆਪ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਜੀ ਬਾਰੇ ਗੋਰਾ ਚੱਕ ਵਾਲਾ ਦਾ ਆਪਣਾ ਇੱਕ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ।ਗਾਥਾ ਮੋਤੀ ਮਹਿਰਾ ਜੀ ਨੂੰ ਦੇਸ਼ ਵਿਦੇਸ਼ ਦੇ ਸਰੋਤਿਆਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਸੋਸ਼ਲ ਸਾਈਟਾਂ ਤੇ ਇਸ ਗੀਤ ਨੂੰ ਬਹੁਤ ਮਕਬੂਲੀਅਤ ਮਿਲ ਰਹੀ ਹੈ। ਗਾਥਾ ਮੋਤੀ ਰਾਮ ਮਹਿਰਾ ਦਾ ਗੀਤ ਨੂੰ ਜਿੱਥੇ ਗਾਇਕ ਗੋਰਾ ਚੱਕ ਵਾਲਾ ਨੇ ਬਾਖੂਬੀ ਗਾਇਆ ਹੈ। ਉੱਥੇ ਗੀਤਕਾਰ ਚਰਨੀ ਬੇਦਿਲ ਨੇ ਲਿਖਿਆ ਵੀ ਬਹੁਤ ਖ਼ੂਬ ਹੈ ਇਸ ਗੀਤ ਦਾ ਸੰਗੀਤ ਜੇ ਬੀ ਆਰ ਸਟੂਡੀਓ ਵੱਲੋਂ ਦਿੱਤਾ ਗਿਆ ਹੈ ਇਸ ਗੀਤ ਨੂੰ ਸੀ ਡਬਲਯੂ ਕੰਪਨੀ ਨੇ ਪੇਸ਼ ਕੀਤਾ ਹੈ ਇਸ ਗੀਤ ਦੇ ਲਈ ਵਿਸ਼ੇਸ਼ ਧੰਨਵਾਦ ਪ੍ਰਮੋਦ ਸ਼ਰਮਾ ਮਾਨਸਾ ਅਤੇ ਵ੍ਹਾਈਟ ਗੋਲਡ ਡਿਜੀਟਲ ਦਾ ਹੈ।ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਮਰਪਤ ਚੇਲਾ ਅਤੇ ਸੇਵਕ ਸੀ, ਜਿਸਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਸ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਈ। ਉਸ ਨੇ ਉਨ੍ਹਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜ ਦਾ ਪ੍ਰਬੰਧ ਕੀਤਾ। ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸ ਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ, ਪਤਨੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਉਸ ਨੇ ਆਪਣੇ ਕੀਤੇ ਨੂੰ ਛੁਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਇਸ ਲਈ ਬਾਬਾ ਮੋਤੀ ਰਾਮ ਮਹਿਰਾ ਨੂੰ, ਉਸ ਦੇ ਪਰਿਵਾਰ ਸਮੇਤ, ਕੋਹਲੂ ਵਿਚ ਪੀੜ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।