*ਚੰਡੀਗੜ੍ਹ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਕਮਾਲ, ਸਭ ਤੋਂ ਵੱਧ ਸੀਟਾਂ ਜਿੱਤੀਆਂ ਪਰ ਬਹੁਮਤ ਤੋਂ ਪੱਛੜੀ*

0
95

27,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦਾ

ਹੁਣ ਅਹਿਮ ਹੈ ਕਿ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦੇ ਹੈ। ਇਸ ਲਈ ਸਥਿਤੀ ਦਿਲਚਸਪ ਹੋ ਗਈ ਹੈ। ਸਵਾਲ ਉੱਠ ਰਹੇ ਹਨ ਕਿ ਕੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰੇਗੀ ਕਿਉਂਕਿ ਪੰਜਾਬ ਅੰਦਰ ਕਾਂਗਰਸ ਤੇ ਆਪ ਦਾ ਸਖਤ ਟੱਕਰ ਚੱਲ ਰਹੀ ਹੈ।

ਆਮ ਆਦਮੀ ਪਾਰਟੀ ਨੂੰ ਬਹੁਮਤ ਲਈ 4 ਸੀਟਾਂ ਦੀ ਲੋੜ

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ ਪਰ ਉਹ ਬਹੁਮਤ ਹਾਸਲ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਨੂੰ ਬਹੁਮਤ ਲਈ 4 ਸੀਟਾਂ ਦੀ ਲੋੜ ਹੈ। ਕੁੱਲ 35 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਕੋਲ 14 ਸੀਟਾਂ ਹਨ। ਦੂਜੇ ਨੰਬਰ ਉੱਪਰ ਬੀਜੇਪੀ ਰਹੀ ਹੈ। ਬੀਜੇਪੀ ਨੇ 12 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 8 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ।

35 ਵਿੱਚੋਂ 30 ਸੀਟਾਂ ਦੇ ਨਤੀਜੇ ਐਲਾਨੇ

35 ਵਿੱਚੋਂ 30 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਮੋਹਰੀ ਹੈ। ‘ਆਪ’ ਨੇ 23 ‘ਚੋਂ 14 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਭਾਜਪਾ ਨੇ 10 ਤੇ ਕਾਂਗਰਸ ਨੇ 5 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਅਕਾਲੀ ਦਲ ਨੂੰ 1 ਸੀਟ ਮਿਲੀ ਹੈ।

LEAVE A REPLY

Please enter your comment!
Please enter your name here