*ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਅੱਜ ਭਾਜਪਾ ‘ਚ ਹੋਏ ਸ਼ਾਮਲ*

0
30

ਚੰਡੀਗੜ੍ਹ 24,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਟੀਵੀ ਅਦਾਕਾਰਾ ਅਤੇ ਬਿੱਗ ਬੌਸ -13 ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਅੱਜ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਇਸ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਛੱਡਣ ਤੋਂ ਬਾਅਦ ਪਹਿਲੀ ਵਾਰ ਅੱਜ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ ‘ਚ ਪਹੁੰਚੇ ਸਨ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ‘ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਮਨ ਬਣਾ ਚੁੱਕੇ ਹਨ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੌਕਾ ਦੇ ਕੇ ਅਸੀਂ ਦੇਖ ਚੁੱਕੇ ਹਾਂ ਪਰ ਕੁੱਝ ਨਹੀਂ ਬਦਲਿਆ। ਇਸ ਕਰਕੇ ਪੰਜਾਬੀਆਂ ਨੇ ਮਨ ਬਣਾ ਲਿਆ ਹੈ ਕਿ ਹੁਣ ਭਾਜਪਾ ਨੂੰ ਮੌਕੇ ਦੇਣਾ ਚਾਹੀਦਾ ਹੈ।  ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਮੁੱਦੇ 20 ਸਾਲ ਪਹਿਲਾਂ ਸਨ, ਅੱਜ ਵੀ ਉਹ ਮੁੱਦੇ ਉਸੇ ਤਰ੍ਹਾਂ ਹੀ ਹਨ। ਉਨ੍ਹਾਂ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਇਨ੍ਹਾਂ ਮੁੱਦਿਆਂ ਤੋਂ ਛੁਟਕਾਰਾ ਪਾਉਣ ਲਈ ਪੰਜਾਬ ‘ਚ ਭਾਜਪਾ ਇਹ ਕੰਮ ਕਰ ਸਕਦੀ ਹੈ। ਦੱਸ ਦੇਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਧੜਾ-ਧੜ ਦੂਜੀਆਂ ਪਾਰਟੀਆਂ ਦੇ ਲੀਡਰਾਂ ਤੇ ਚਰਚਿਤ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ।  ਸ਼ਹਿਨਾਜ਼ ਗਿੱਲ ਦੇ ਬਿੱਗ ਬੌਸ- 13 ਵਿੱਚ ਰਹਿੰਦੇ ਹੋਏ ਸੰਤੋਖ ਸਿੰਘ ਗਿੱਲ ਕਈ ਇੰਟਰਵਿਊਜ਼ ਵਿੱਚ ਆਪਣੀ ਬੇਟੀ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੇ ਰਿਸ਼ਤੇ ਬਾਰੇ ਵੀ ਗੱਲ ਕੀਤੀ ਹੋਈ ਹੈ। ਸੰਤੋਖ ਸਿੰਘ ਗਿੱਲ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ। ਉਹ ਆਪਣੀ ਧੀ ਨੂੰ ਪਿਆਰ ਕਰਦੇ ਹਨ ਪਰ ਉਸ ਨਾਲ ਨਿਰਾਜ਼ ਵੀ ਜਲਦੀ ਹੋ ਜਾਂਦੇ ਹਨ।  ਓਥੇ ਹੀ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਸੰਤੋਖ ਸਿੰਘ ਗਿੱਲ ਨੇ ਉਨ੍ਹਾਂ ਨਾਲ ਖਿੱਚੀ ਹੋਈ ਫੋਟੋ ਨੂੰ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਸਿਧਾਰਥ ਦੇ ਜਾਣ ਨਾਲ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ। ਜੇ ਸ਼ਹਿਨਾਜ਼ ਗਿੱਲ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਫਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਨੇ ਕੰਮ ਕੀਤਾ ਸੀ। 

LEAVE A REPLY

Please enter your comment!
Please enter your name here