*ਬੁਢਲਾਡਾ ਬਾਰ ਐਸੋਸੀਏਸ਼ਨ ਵਲੋਂ ਅਦਾਲਤਾਂ ਦੀ ਸੁਰੱਖਿਆ ਦਾ ਘੇਰਾ ਸਖਤ ਕਰਨ ਦੀ ਕੀਤੀ ਮੰਗ*

0
95

ਬੁਢਲਾਡਾ – 24 ਦਸੰਬਰ –(ਸਾਰਾ ਯਹਾਂ/ਅਮਨ ਮਹਿ) – ਅੱਜ ਬਾਰ ਐਸੋਸੀਏਸ਼ਨ ਬੁਢਲਾਡਾ ਨੇ ਬਾਰ ਰੂਮ ਵਿਖੇ ਵਕੀਲ ਸਾਹਿਬਾਨਾਂ ਨੇ ਮੀਟਿੰਗ ਕਰਕੇ ਬੀਤੀ ਕੱਲ ਜਿਲਾ ਅਦਾਲਤ ਲੁਧਿਆਣਾ ਦੇ ਕੰਪਲੈਕਸ ਵਿੱਚ ਬੰਬ ਧਮਾਕੇ ਦੀ ਮੰਦਭਾਗੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਕੀਲ , ਜੱਜ ਸਾਹਿਬਾਨਾਂ , ਸਟਾਫ਼ ਸਮੇਤ ਆਮ ਪਬਲਿਕ ਦੀ ਸੁਰੱਖਿਆ ਲਈ ਅਦਾਲਤਾਂ ਦਾ ਘੇਰਾ ਸਖਤ ਕੀਤਾ ਜਾਵੇ।    ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਐਡਵੋਕੇਟ ਗੁਰਿੰਦਰ ਮੰਗਲਾ ਨੇ ਕੀਤੀ।         ਮੀਟਿੰਗ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸਾਬਕਾ ਸਕੱਤਰ ਐਡਵੋਕੇਟ ਮੁਕੇਸ਼ ਕੁਮਾਰ , ਸੀਨੀਅਰ ਐਡਵੋਕੇਟ ਵਿਜੈ ਕੁਮਾਰ ਗੋਇਲ , ਐਡਵੋਕੇਟ ਸੁਰਿੰਦਰ ਸਿੰਘ ਮਾਨਸ਼ਾਹੀਆ ਅਤੇ ਬਲਕਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਅਤੀ ਨਿੰਦਣਯੋਗ ਘਟਨਾ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਵਿੱਚ ਵਕੀਲ , ਜੱਜ ਸਾਹਿਬਾਨਾਂ ਸਮੇਤ ਅਦਾਲਤਾਂ ਦਾ ਪੂਰਾ ਅਮਲਾ-ਫੈਲਾ ਅਸੁਰੱਖਿਅਤ ਹੈ।ਕੋਈ ਵੀ ਸਮਾਜ ਵਿਰੋਧੀ ਅਨਸਰ ਅਜਿਹੀ ਘਟਨਾ ਨੂੰ ਸਹਿਜੇ ਹੀ ਅੰਜ਼ਾਮ ਦੇ ਸਕਦੇ ਹਨ। ਇਹ ਹਮਲਾ ਮੁੱਖ ਰੂਪ ਵਿੱਚ ਜੁਡੀਸ਼ੀਅਲੀ ਉੱਪਰ ਹਮਲਾ ਹੈ। ਮੀਟਿੰਗ ਵਿੱਚ ਮਤਾ ਪਾਸ ਕਰਕੇ ਮੰਗ ਕੀਤੀ ਕਿ ਲੁਧਿਆਣਾ ਘਟਨਾਕ੍ਰਮ ਦੀ ਸਮਾਂਬੱਧ ਅਰਸੇ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।     ਮੀਟਿੰਗ ਵਿੱਚ ਮਤਾ ਪਾਸ ਕਰਕੇ ਇਹ ਵੀ ਮੰਗ ਕੀਤੀ ਕਿ ਬੁਢਲਾਡਾ ਅਦਾਲਤ ਦੀ ਕਾਫ਼ੀ ਅਰਸੇ ਤੋਂ ਢਹਿ-ਢੇਰੀ ਹੋਈ ਚਾਰਦੀਵਾਰੀ ਦੇ ਹਿੱਸੇ ਦਾ ਜਲਦੀ ਨਿਰਮਾਣ ਕੀਤਾ ਜਾਵੇ।    ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਮੋਹਿਤ ਉੱਪਲ ਜੁਆਇੰਟ ਸਕੱਤਰ , ਰਾਜ ਕੁਮਾਰ ਮਨਚੰਦਾ , ਹਰਬੰਸ ਸਿੰਘ ਚੌਹਾਨ , ਰਾਜੇਸ਼ ਕੁਮਾਰ , ਟੇਕ ਚੰਦ ਸਿੰਗਲਾ , ਰਣਜੀਤ ਸਿੰਘ ਖੁਡਾਲ , ਅਸ਼ੋਕ ਕੁਮਾਰ ਸਿੰਗਲਾ , ਮੁਨੀਸ਼ ਕੁਮਾਰ , ਲੇਖ ਰਾਜ ਜਿੰਦਲ , ਕੁਲਦੀਪ ਸਿੰਘ ਸਿੱਧੂ , ਸੰਜੀਵ ਮਿੱਤਲ , ਰਾਕੇਸ਼ ਕੁਮਾਰ ਗੁੜੱਦੀ , ਸੁਰਜੀਤ ਸਿੰਘ ਧਾਲੀਵਾਲ , ਮੈਡਮ ਗੰਦੋ ਮੰਡੇਰ , ਅੰਮ੍ਰਿਤਪਾਲ ਸਿੰਘ ਵਿਰਕ , ਸੁਰਜੀਤ ਸਿੰਘ ਸੋਢੀ , ਚਾਹਤ ਬਾਂਸਲ , ਸੁਰਿੰਦਰ ਕੁਮਾਰ ਵਸ਼ਿਸਟ , ਗੁਰਦਾਸ ਸਿੰਘ ਮੰਡੇਰ , ਜਸਪ੍ਰੀਤ ਡੋਡ , ਯਾਦਵਿੰਦਰ ਸਿੰਘ ਧੰਨਪੁਰਾ , ਲਵਨੀਸ਼ ਗੋਇਲ ਆਦਿ ਵਕੀਲ ਸਾਹਿਬਆਨ ਹਾਜ਼ਰ ਸਨ।

LEAVE A REPLY

Please enter your comment!
Please enter your name here