ਬੁਢਲਾਡਾ ਦਸੰਬਰ 20 (ਸਾਰਾ ਯਹਾਂ/ਅਮਨ ਮਹਿਤਾ) ਅੱਜ ਮਨਿੰਦਰ ਸਿੰਗਲਾ ਬਿਗ ਹੋਪ ਫਾਉਂਡੇਸ਼ਨ ਬਰੇਟਾ ਨੇ ਦੱਸਿਆ ਕਿ ਸੁਮਨਪ੍ਰੀਤ 11 ਸਾਲ ਖੋਖਰ ਕਲਾ (ਮਾਨਸਾ) ਸਰਕਾਰੀ ਸੀਨੀਅਰ ਸੰਕੇਡਰੀ ਸਕੂਲ 6ਵੀ, ਫਤਿਹ ਜੋਗਾ (ਮਾਨਸਾ) ਜੋ ਕਿ ਦਿਲ ਦੀ ਗੰਭੀਰ ਬਿਮਾਰੀ ਤੋ ਪੀੜਤ ਸਨ ਕਾਫੀ ਸਮੇ ਤੋ ਹਸਪਤਾਲਾਂ ਦੇ ਚੱਕਰ ਲਗਾ ਲਗਾ ਪ੍ਰੇਸ਼ਾਨ ਸਨ । ਊਨਾ ਦਾ ਆਰ ਬੀ ਇਸ ਕੇ ਸਕੀਮ ਤਹਿਤ ਫੋਰਟਿਸ ਹਰਟ ਮੋਹਾਲੀ ਤੋ ਮੁਫਤ ਚੈਕ ਅੱਪ ਕਰਵਾਇਆ ਤੇ ਜਲਦ ਹੀ ਬੱਚੇ ਦਾ ਆਪ੍ਰੇਸ਼ਨ ਹੋ ਜਾਏਗਾ ਜੀ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਆਸ ਪਾਸ ਕੋਈ ਵੀ ਬੱਚਾ ਜਾਂ ਵੱਡੀ ਉਮਰ ਦਾ ਦਿਲ ਦੀ ਬਿਮਾਰੀ ਤੋ ਪੀੜਤ ਇੰਨਸਾਨ ਮਿਲਦਾ ਹੈ ਤਾਂ ਜਰੂਰ ਸੰਪਰਕ ਕਰੋ ।ਬਲਦੇਵ ਕੱਕੜ ਪ੍ਰਧਾਨ ਸੰਜੀਵੀਨੀ ਅਤੇ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਨੇ ਦੱਸਿਆ ਕਿ ਲੋੜਵੰਦ ਮੇਰੇ ਨਾਲ ਜਾ ਸਿੰਗਲਾ ਜੀ ਨਾਲ ਸੰਪਰਕ ਕਰ ਸਕਦੇ ਹੋ ਅਪਰੇਸ਼ਨ ਮੁਫ਼ਤ ਕਰਵਾਇਆ ਜਾਵੇਗਾ।