*ਦਿਲ ਕੰਬਾਊ ਘਟਨਾ; ਆਟੋ ‘ਤੇ ਪਲਟਿਆ 35 ਟਨ ਦਾ ਕੰਟੇਨਰ, 4 ਲੋਕਾਂ ਦੀ ਦਰਦਨਾਕ ਮੌਤ*

0
220

 18,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)* ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਈਟੀਓ ਖੇਤਰ ‘ਚ ਇਕ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਜਾਨ ਚਲੀ ਗਈ। ਆਟੋ ਰਿਕਸ਼ਾ ‘ਤੇ ਕੰਟੇਨਰ ਪਲਟਣ ਕਾਰਨ ਆਟੋ ਚਾਲਕ ਤੇ 3 ਸਵਾਰੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਤੁਰੰਤ ਬਾਅਦ ਕੰਟੇਨਰ ਚਾਲਕ ਫਰਾਰ ਹੋ ਗਿਆ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਸਟੇਡੀਅਮ ਦੇ ਕੋਲ ਸੰਤੁਲਨ ਗੁਆ ਬੈਠਾ ਜਿਸ ਕਾਰਨ ਕੰਟੇਨਰ ਆਟੋ ਰਿਕਸ਼ਾ ‘ਤੇ ਪਲਟ ਗਿਆ। ਇਸ ਦੇ ਚੱਲਦਿਆਂ ਆਟੋ ‘ਚ ਬੈਠੀਆਂ ਤਿੰਨ ਸਵਾਰੀਆਂ ਤੇ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਫਰਾਰ ਹੋ ਗਿਆ ਹੈ। ਘਟਨਾ ਸ਼ਨੀਵਾਰ ਸਵੇਰ ਚਾਰ ਵਜੇ ਦੀ ਹੈ। ਫਿਲਹਾਲ ਪੁਲਿਸ ਮ੍ਰਿਤਕਾਂ ਦੀ ਸਨਾਖਤ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਏਨੀ ਤੇਜ਼ ਗਤੀ ਨਾਲ ਹੋਇਆ ਕਿ ਆਟੋ ‘ਚ ਸਵਾਰ ਲੋਕਾਂ ਨੂੰ ਕੁਝ ਸਮਝ ‘ਚ ਆਉਂਦਾ ਇਸ ਤੋਂ ਪਹਿਲਾਂ ਹੀ ਉਹ ਕੰਟੇਨਰ ਦੇ ਹੇਠਾਂ ਦੱਬੇ ਗਏ।

LEAVE A REPLY

Please enter your comment!
Please enter your name here