*ਨੈਸ਼ਨਲ ਹਾਈਵੇਅ ‘ਤੇ ਵੱਡਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਡਿਟੇਲ*

0
48

18,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਸਵੇਰ ਤੋਂ ਹੀ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਦੀਆਂ 14 ਜੱਥੇਬੰਦੀਆਂ ਨੇ ਨੈਸ਼ਨਲ ਹਾਈਵੇਅ ਜਾਮ ਕੀਤਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ- ਅੰਮ੍ਰਿਤਸਰ ਹਾਈਵੇਅ ‘ਤੇ ਧਰਨਾ ਕਈ ਕਿਲੋਮੀਟਰ ਤਕ ਲੱਗਣ ਕਾਰਨ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਬੀਪੀ ਸਾਂਝਾ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਨ੍ਹਾਂ ਜੱਥੇਬੰਦੀਆਂ ਨੇ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੀ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਜਾਮ ‘ਚ ਫਸੇ ਲੋਕ ਧਰਨਾਕਾਰੀਆਂ ‘ਤੇ ਗੁੱਸਾ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਤੋਂ ਕੀ ਗਲਤੀ ਹੋਈ ਹੈ ਧਰਨਾ ਲਾਉਣ ਜੀਅ ਸਦਕੇ ਲਾਉਣ ਪਰ ਸੜਕਾਂ ਕਿਉਂ ਰੋਕੀਆਂ ਹੋਈਆਂ ਹਨ। ਕਸ਼ਮੀਰ ਵੱਲ ਜਾਂਦੇ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਸਾਡੇ ਟਰੱਕਾਂ ‘ਚ ਸੇਬ ਹਨ ਤੇ ਅਸੀਂ ਦਿੱਲੀ ਜਾਣਾ ਹੈ। ਜੇਕਰ ਟਾਈਮ ‘ਤੇ ਨਾ ਪੁੱਜੇ ਤਾਂ ਫਲ ਖਰਾਬ ਹੋ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੀ ਅਸੀਂ ਰੋਟੀ ਨਹੀਂ ਖਾਧੀ ਤੇ ਨਾ ਅਸੀਂ ਆਪਣੇ ਮਾਲ ਨਾਲ ਭਰੇ ਟਰੱਕ ਛੱਡ ਕੇ ਕਿਤੇ ਜਾ ਸਕਦੇ ਹਨ।

LEAVE A REPLY

Please enter your comment!
Please enter your name here