ਮਾਨਸਾ 17 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ/ਬਲਜੀਤ ਸ਼ਰਮਾ): ਪੰਜਾਬ ਅੰਦਰ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।ਜਿਸ ਨੂੰ ਲੈ ਕੇ ਪਾਰਾ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੱਡੀਆਂ ਰੈਲੀਆਂ ਕਰਕੇ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ। ਜਦੋਂ ਦਾ ਮਾਨਸਾ ਜ਼ਿਲ੍ਹੇ ਦਾ ਮਸ਼ਹੂਰ ਗਾਇਕ ਸੁਭਦੀਪ ਸਿੰਘ ਸਿੱਧੂ ਮੁੱਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ ਉਸੇ ਸਮੇਂ ਤੋਂ ਲੈ ਕੇ ਜਿੱਥੇ ਦੂਸਰੀਆਂ ਪਾਰਟੀਆਂ ਸਿੰਧੂ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਉਥੇ ਹੀ ਕਾਂਗਰਸ ਪਾਰਟੀ ਵਿੱਚੋਂ ਵੀ ਉਨ੍ਹਾਂ ਦਾ ਵਿਰੋਧ ਖੁੱਲ੍ਹ ਕੇ ਸ਼ੁਰੂ ਹੋ ਗਿਆ ਹੈ। ਜਿੱਥੇ ਪਿਛਲੇ ਦਿਨੀਂ ਗਾਗੋਵਾਲ ਪਰਿਵਾਰ ਨੇ ਇੱਕ ਵੱਡਾ ਇਕੱਠ ਕਰਕੇ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ ਉੱਥੇ ਹੀ ਮਾਨਸਾ ਤੋਂ ਯੂਥ ਆਗੂ ਚੁਸਪਿੰਦਰਬੀਰ ਚਹਿਲ ਨੇ ਵੀ ਅਗਲੇ ਦਿਨਾਂ ਵਿੱਚ ਇੱਕ ਰੈਲੀ ਰੱਖ ਕੇ ਸਿੱਧੂ ਮੂਸੇ ਵਾਲਾ ਨੂੰ ਵੰਗਾਰਿਆ ਹੈ। ਸਿੱਧੂ ਮੂਸੇ ਵਾਲਾ ਦੇ ਪਿੰਡ ਦੇ ਲੋਕ ਵੀ ਸ਼ਰ੍ਹੇਆਮ ਮੀਡੀਆ ਸਾਹਮਣੇ ਇਸ ਗੱਲ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਪਿੰਡ ਦੇ ਸਰਪੰਚ ਹੁੰਦਿਆਂ ਪਿੰਡ ਦਾ ਕੋਈ ਵਿਕਾਸ ਨਹੀਂ ਕੀਤਾ ਜਦੋਂ ਉਨ੍ਹਾਂ ਨੇ ਆਪਣੀ ਮਾਤਾ ਲਈ ਵੋਟਾਂ ਮੰਗੀਆਂ ਸਨ। ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ। ਪਿੰਡ ਦੀ ਨੁਹਾਰ ਬਦਲਣ ਦੇ ਵਾਅਦੇ ਕੀਤੇ ਸਨ ਕੁਝ ਔਰਤਾਂ ਨੇ ਦੱਸਿਆ ਕਿ ਸਾਡੇ ਪਿੰਡ ਦੀਆਂ 10 ਲੜਕੀਆਂ ਜੋ ਸਹੁਰਿਆਂ ਨਾਲ ਗੁੱਸੇ ਹੋ ਕੇ ਆਪਣੇ ਮਾਪਿਆਂ ਦੇ ਘਰ ਬੈਠੀਆਂ ਹਨ। ਉਨ੍ਹਾਂ ਲਈ ਵੀ ਸਿੱਧੂ ਮੂਸੇਵਾਲਾ ਨੇ ਕੋਈ ਸਹਿਯੋਗ ਨਹੀਂ ਕੀਤਾ ।ਇਸ ਤੋਂ ਇਲਾਵਾ ਪਿੰਡ ਵਿੱਚ ਕੋਈ ਬਹੁਤੇ ਵਿਕਾਸ ਕਾਰਜ ਨਹੀਂ ਕਰਵਾ ਸਕਿਆ ਜਦੋਂ ਸਿੱਧੂ ਮੂਸੇਵਾਲਾ ਆਪਣੀ ਮਾਤਾ ਨੂੰ ਪਿੰਡ ਵਿੱਚ ਸਰਪੰਚ ਹੋਣ ਦੇ ਬਾਵਜੂਦ ਕੋਈ ਵਿਕਾਸ ਕਾਰਜ ਨਹੀਂ ਕਰਵਾ ਸਕਿਆ ਤਾਂ ਵਿਧਾਨ ਸਭਾ ਹਲਕਾ ਮਾਨਸਾ ਦਾ ਵਿਕਾਸ ਕਰਵਾਉਣ ਦੇ ਦਾਅਵੇ ਖੋਖਲੇ ਹਨ। ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਵਰ੍ਹਿਆਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਕਰੋੜਾਂ ਰੁਪਏ ਆਪਣੇ ਪੱਲਿਓਂ ਫੂਕ ਚੁੱਕੇ ਹਨ ।ਅਤੇ ਦਿਨ ਰਾਤ ਇੱਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇੱਥੇ ਪਿੱਛੇ ਛੱਡ ਕੇ ਇਕ ਕੱਲ੍ਹ ਪਾਰਟੀ ਵਿਚ ਆਏ ਨੌਜਵਾਨ ਨੂੰ ਟਿਕਟ ਦੇਣ ਦੀ ਕੀ ਤੁਕ ਬਣਦੀ ਹੈ ।ਇਸ ਲਈ ਸਾਰੇ ਹੀ ਟਕਸਾਲੀ ਇਸ ਗੱਲੋਂ ਖਫ਼ਾ ਹਨ ਕਿ ਸਿੱਧੂ ਮੂਸੇਵਾਲਾ ਨੂੰ ਟਿਕਟ ਨਾ ਦਿੱਤੀ ਜਾਵੇ ਚੁਸਪਿੰਦਰਵੀਰ ਚਹਿਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਵਰਲਡ ਫੇਮਸ ਕਲਾਕਾਰ ਹੈ ਤਾਂ ਉਸ ਨੂੰ ਸੁਖਬੀਰ ਬਾਦਲ ਜਾ ਭਗਵੰਤ ਮਾਨ ਦੇ ਖਿਲਾਫ ਵਿਧਾਨ ਸਭਾ ਦੀਆਂ ਜੇ ਚੋਣ ਲੜਨੀ ਚਾਹੀਦੀ ਹੈ। ਕਿਉਂਕਿ ਇਕ ਬਹੁਤ ਵੱਡਾ ਚਿਹਰਾ ਅਤੇ ਨਾਮ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਕ ਅੰਤਰਰਾਸ਼ਟਰੀ ਗਾਇਕ ਅਤੇ ਪ੍ਰਸਿੱਧੀ ਪ੍ਰਾਪਤ ਹੈ ਇਸ ਲਈ ਉਸ ਨੂੰ ਮਾਨਸਾ ਸੀਟ ਦੀ ਬਜਾਏ ਕਿਸੇ ਵੱਡੇ ਆਗੂ ਦੇ ਖ਼ਿਲਾਫ਼ ਚੋਣ ਲੜ ਕੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ।ਸਾਨੂੰ ਇਸ ਨਾਲ ਕੋਈ ਗਿਲਾ ਨਹੀਂ ਕਿ ਉਹ ਪਾਰਟੀ ਵਿੱਚ ਸ਼ਾਮਲ ਕਿਉਂ ਹੈ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਅਸੀਂ ਬਹੁਤ ਲੰਬੇ ਸਨ ਸਮੇਂ ਤੋਂ ਤਿਆਰੀ ਕਰ ਰਹੇ ਹਾਂ। ਅਤੇ ਨਸ਼ਿਆ ਖੇਡਾਂ ਅਤੇ ਹਰ ਖੇਤਰ ਵਿੱਚ ਆਪਣਾ ਪੱਲਿਓਂ ਪੈਸੇ ਖਰਚ ਕੇ ਪਾਰਟੀ ਲਈ ਕੰਮ ਕਰ ਰਹੇ ਹਾਂ ਅਤੇ ਜੇਕਰ ਇੱਥੋਂ ਸਿੱਧੂ ਮੁੱਸੇਵਾਲਾ ਨੂੰ ਟਿਕਟ ਦਿੱਤੀ ਜਾਂਦੀ ਹੈ। ਤਾਂ ਸਾਡੀਆਂ ਭਾਵਨਾਵਾਂ ਨੂੰ ਜ਼ਰੂਰ ਸੱਟ ਵੱਜਦੀ ਹੈ ਇਸ ਲਈ ਅਸੀਂ ਸਿੱਧੂ ਮੁੱਸੇਵਾਲਾ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੱਡੀ ਸੀਟ ਤੋਂ ਚੋਣ ਲੜ ਕੇ ਜਿੱਤ ਪ੍ਰਾਪਤ ਕਰਨ ਜਿਸ ਦਾ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਲਾਭ ਹੋਵੇਗਾ। ਸਵਰਗੀ ਸ਼ੇਰ ਸਿੰਘ ਗਾਗੋਵਾਲ ਸਾਬਕਾ ਮੰਤਰੀ ਦੀ ਨੂੰਹ ਜੋ ਪਿਛਲੀਆਂ ਚੋਣਾਂ ਦੌਰਾਨ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ਉਨ੍ਹਾਂ ਨੇ ਵੀ ਟਿਕਟ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕੀਤੀ ਹੋਈ ਹੈ। ਅਤੇ ਇੱਕ ਵੱਡਾ ਇਕੱਠ ਕਰਕੇ ਪਾਰਟੀ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਾਨਸਾ ਤੋਂ ਦੁਬਾਰਾ ਮੌਕਾ ਜ਼ਰੂਰ ਦਿੱਤਾ ਜਾਵੇ। ਇਸੇ ਤਰ੍ਹਾਂ ਬਲਵਿੰਦਰ ਨਾਰੰਗ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਨੇਤਾ ਵੀ ਸਿੱਧੂ ਮੂਸੇਵਾਲਾ ਦਾ ਵਿਰੋਧ ਕਰ ਰਹੇ ਹਨ ।ਸਿੱਧੂ ਮੂਸੇਵਾਲਾ ਨੂੰ ਜਿੱਥੇ ਆਪਣੀ ਪਾਰਟੀ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਿਆਸੀ ਪਾਰਟੀਆਂ ਵੀ ਹਰ ਰੋਜ਼ ਉਨ੍ਹਾਂ ਨੂੰ ਨਿਸ਼ਾਨੇ ਤੇ ਲੈ ਰਹੀਆਂ ਹਨ।ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਨਾਲ ਮਾਨਸਾ ਦੇ ਟਕਸਾਲੀ ਅਤੇ ਹੋਰ ਕਾਂਗਰਸੀ ਤੁਰਦੇ ਹਨ ਜਾਂ ਉਨ੍ਹਾਂ ਦਾ ਵਿਰੋਧ ਕਰਦੇ ਹਨ।