*ਸੰਗਰਾਦ ਦੇ ਮੌਕੇ ਤੇ ਰਾਮਗੜੀਆਂ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਕਰੋਨਾ ਵੈਕਸੀਨ ਟੀਕਾਕਰਨ ਕੈਂਪ*

0
66

ਬੁਢਲਾਡਾ 15 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਇਸਦੀ ਰੋਕਥਾਮ ਲਈ ਕਰੋਨਾਂ ਵੈਕਸੀਨ ਲਗਾਈ ਜਾ ਰਹੀ ਹੈ ਇਸਦੀ ਲੜੀ ਤਹਿਤ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲੋਕਾਂ ਦੀ ਭਲਾਈ ਲਈ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਰਾਮਗੜ੍ਹੀਆ ਭੀਖੀ ਰੋਡ ਵਿਖੇ ਕਰੋਨਾ ਬਚਾਅ ਲਈ ਵੈਕਸੀਨ ਟੀਕਾਕਰਨ ਦਾ ਚੋਥਾ ਕੈਂਪ ਲਗਾਇਆ ਗਿਆ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਲੇਖਾਕਾਰ ਚਰਨਜੀਤ ਸਿੰਘ ਨੇ ਦਸਿਆ ਕਿ ਸਵੇਰੇ 9 ਵਜੇ ਤੋਂ 3 ਵਜੇ ਤੱਕ ਲੱਗੇ ਇਸ ਕੈਂਪ ਦੌਰਾਨ ਲਗਭਗ 350 ਵਿਅਕਤੀਆਂ ਨੇ ਟੀਕੇ ਲਗਾਏ। ਲੰਗਰ ਦਾ ਪ੍ਬੰਧ ਗੁਰਦੁਆਰਾ ਸਾਹਿਬ ਵਲੋਂ ਕੀਤਾ ਗਿਆ। ਸੰਸਥਾ ਵਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ ਓ, ਬਲਬੀਰ ਸਿੰਘ ਕੈਂਥ, ਦਵਿੰਦਰ ਸਿੰਘ, ਕੁਲਦੀਪ ਸਿੰਘ, ਦਰਸਨ ਸਿੰਘ ਦਰਸੀ, ਜਸਵੀਰ ਸਿੰਘ, ਕਰਮਜੀਤ ਸਿੰਘ, ਦਵਿੰਦਰ ਸਿੰਘ,  ਗੁਰਤੇਜ ਸਿੰਘ ਕੈਂਥ, ਪ੍ਧਾਨ ਗੁਰਚਰਨ ਸਿੰਘ ਚੰਨੀ, ਡਾਕਟਰ ਬਲਵਿੰਦਰ ਸਿੰਘ, ਦਵਿੰਦਰ ਸਿੰਘ ਲਾਲਾ, ਨਰੇਸ਼ ਕੁਮਾਰ ਬੰਸੀ, ਮਿਸਤਰੀ ਜਰਨੈਲ ਸਿੰਘ, ਨਥਾ ਸਿੰਘ, ਬੀਟੂ ਬੱਤਰਾ, ਅਵਤਾਰ ਸਿੰਘ, ਗੁਪਾਲ ਸਿੰਘ, ਜਸਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here