*ਤਾਜ਼ਾ ਚੋਣ ਸਰਵੇਖਣਾਂ ਮਗਰੋਂ ਕਾਂਗਰਸ ‘ਚ ਭੂਚਾਲ, ਚੰਡੀਗੜ੍ਹ ‘ਚ ਮੀਟਿੰਗਾਂ ਦਾ ਦੌਰ*

0
13

ਚੰਡੀਗੜ੍ਹ  15,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਤਾਜ਼ਾ ਚੋਣ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਨੇ ਕਾਂਗਰਸ ਅੰਦਰ ਭੂਚਾਲ ਲੈ ਆਂਦਾ ਹੈ। ਸੱਤਾਧਿਰ ਕਾਂਗਰਸ ਵੱਲੋਂ ਇੱਕ ਪਾਸੇ ਲੋਕਾਂ ਲਈ ਅਹਿਮ ਐਲਾਨ ਕੀਤਾ ਜਾ ਰਹੇ ਹਨ ਤੇ ਦੂਜੇ ਪਾਸੇ ਪਾਰਟੀ ਅੰਦਰ ਮੀਟਿੰਗਾਂ ਦੇ ਦੌਰ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਹੈ।

ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸਾਰੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਅੱਜ ਸ਼ਾਮ 4 ਵਜੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਹਰੀਸ਼ ਚੌਧਰੀ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ।

ਅੱਜ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੀ ਮੀਟਿੰਗ ਕਰ ਰਹੇ ਹਨ, ਜਿਹੜੀ ਕਿ ਬਹੁਤ ਅਹਿਮ ਮੰਨੀ ਜਾਂਦੀ ਹੈ। ਚੰਡੀਗੜ ਵਿੱਚ ਸੁਨੀਲ ਜਾਖੜ ਵੱਲੋਂ ਕੀਤੀ ਜਾ ਰਹੀ ਕੰਪੇਨ ਕਮੇਟੀ ਦੀ ਮੀਟਿੰਗ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਸਵਾਗਤ ਕੀਤਾ ਗਿਆ ਹੈ।

ਉਧਰ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ‘ਆਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਆਰੰਭ ਕੀਤੀ ਤੇ ਇਸ ਮੌਕੇ ਵੈੱਬਸਾਈਟ ਤੇ ਟੌਲ ਫ਼ਰੀ ਨੰਬਰ ਜਾਰੀ ਕੀਤਾ ਗਿਆ।

ਬਾਜਵਾ ਦਾ ਕਹਿਣਾ ਹੈ ਕਿ ਉਹ ਮੈਨੀਫੈਸਟੋ ਦਾ ਖਰੜਾ ਆਉਂਦੇ 15 ਦਿਨਾਂ ਵਿੱਚ ਤਿਆਰ ਕਰ ਲੈਣਗੇ ਤੇ ਜੋ ਕਮੀ ਰਹੇਗੀ, ਉਸ ਨੂੰ ਬਾਅਦ ਵਿੱਚ ਸੁਧਾਰ ਲਿਆ ਜਾਵੇਗਾ। ਸਿਹਤ, ਸਿੱਖਿਆ ਤੇ ਹੋਰ ਬੁਨਿਆਦੀ ਮਸਲੇ ਏਜੰਡੇ ’ਤੇ ਰਹਿਣਗੇ। ਉਨ੍ਹਾਂ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਵੀ ਕੀਤੀ।

LEAVE A REPLY

Please enter your comment!
Please enter your name here