*ਸਿੱਧੂ ਨੇ ਰੈਲੀ ਕਰ ਸਾਧੇ ਅਕਾਲੀ ਅਤੇ ਆਪ ‘ਤੇ ਨਿਸ਼ਾਨੇ, ਕਿਸਾਨ ਆਗੂਆਂ ਦੇ ਚੋਣਾਂ ਲੜਣ ‘ਤੇ ਦਿੱਤਾ ਇਹ ਜਵਾਬ*

0
45

ਬਠਿੰਡਾ  13,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਵਿਧਾਨ ਸਭਾ ਚੋਣਾਂ ਕਰਕੇ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਨਾਲ ਹੀ ਹਰ ਸਿਆਸੀ ਪਾਰਟੀ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਹੁਣ ਬਠਿੰਡਾ ਦੇ ਨਾਰੂਆਨਾ ਵਿਖੇ ਪੰਜਾਬ ਕਾਂਗਰਸ ਦੇ ਸੂੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿਹਾਤੀ ਇੰਚਾਰਜ ਦੇ ਹੱਕ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਸਿੱਧੂ ਨੇ ਅਕਾਲੀ ਅਤੇ ਆਪ ‘ਤੇ ਖੂਬ ਨਿਸ਼ਾਨੇ ਸਾਧੇ।

ਰੈਲੀ ਦੌਰਾਨ ਸਿੱਧੂ ਨੇ ਕਿਹਾ ਕਿ ‘ਆਪ’ ਨੇ ਕਿਹਾ ਚਾਰ ਮੰਤਰੀ ਸਾਡੇ ਕੋਲ ਆਏ ਸੀ, ਇਸ ਸਵਾਲ ਦੇ ਜਵਾਬ ‘ਚ ਸਿੱਧੂ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਅੰਗੂਰ ਖੱਟੇ ਹਨ। ਕਿਉਂਕਿ ਅਸੀਂ ਪੰਜ ਛੇ ਆਪ ਲੈ ਆਏ ਹਾਂ, ਆਪ ਚੋਂ ਰੂਬੀ ਆ ਗਈ। ਇਸ ਦੇ ਨਾਲ ਹੀ ਸਿੱਧੂ ਨੇ ਪਿਛਲੀਆਂ ਚੋਣਾਂ ‘ਚ ਆਪ ਨੂੰ ਆਈਆਂ ਸੀਟਾਂ ‘ਤੇ ਤੰਨਜ ਕਰਦਿਆਂ ਕਿਹਾ ਕਿ ਪਿਛਲੀ ਵਾਰ ਕਹਿੰਦੇ ਸੀ 100 ਸਿਟਾਂ ਆਉਣਗੀਆਂ, ਕਿੰਨੀ ਆਇਆਂ।

ਇਸ ਦੇ ਨਾਲ ਹੀ ਅਫਸਰਾਂ ਦੇ ਛੁੱਟੀ ‘ਤੇ ਜਾਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕੋਲ ਕੋਈ ਮੁੱਦਾ ਹੀ ਨਹੀਂ ਜਦੋਂ ਉਹ ਆਉਂਦਾ ਇਕੋ ਗੱਲ ਕਰਦਾ ਜਿਹੜੇ ਅਫ਼ਸਰ ਧੱਕਾ ਕਰਦੇ ਹਨ ਅਸੀਂ ਉਨ੍ਹਾਂ ਨੂੰ ਠੋਕਾਂਗੇ ਹੋਰ ਇਸ ਦੇ ਪੱਲੇ ਕੁੱਝ ਨਹੀਂ।

ਅਕਾਲੀ ਸਰਕਾਰ ਦੀ ਵਾਪਸੀ ‘ਤੇ ਸਿੱਧੂ ਨੇ ਕਿਹਾ ਕਿ ਡਾਇਨਾ ਸੋਰ ਜੰਮ ਕੇ ਦੋਬਾਰਾ ਆ ਸਕਦੇ ਹਨ ਪਰ ਬਾਦਲ ਸਰਕਾਰ ਨਹੀਂ ਆ ਸਕਦੀ। ਅਸੀਂ ਤਾਂ ਆਪ ਕਹਿੰਦੇ ਹਾਂ ਜਦੋਂ ਤੱਕ ਇਹ ਜੀਜਾ-ਸਾਲਾਂ ਜਿਉਂਦੇ ਹਨ ਤਾਂ ਸਾਡੀ ਸਰਕਾਰ ਕੀਤੇ ਨਹੀਂ ਜਾਂਦੀ

ਉਧਰ ਕਿਸਾਨਾਂ ਵਲੋਂ ਵੀ ਪੰਜਾਬ ਚੋਣਾਂ ‘ਚ ਆਉਣ ਦੀ ਗੱਲ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਵਧੀਆ ਗੱਲ ਹੈ ਮੈਂ ਸਭ ਤੋਂ ਪਹਿਲਾਂ ਮਾਣ ਵਾਲੇ ਪਿੰਡ ਜਾਕੇ ਕਿਹਾ ਸੀ ਆਓ ਮੈਦਾਨ ਵਿੱਚ ਫੇਰ ਹੀ ਕਿਸਾਨਾਂ ਨੂੰ ਸਹੀ ਮੁੱਲ ਮਿਲੇਗਾ।

LEAVE A REPLY

Please enter your comment!
Please enter your name here