*ਕਾਂਗਰਸ ਦੇ ਸੀਨੀਅਰ ਆਗੂ ਪ੍ਰੋ ਧਰਮਿੰਦਰ ਸਿੰਘ ਨੇ ਹਰਿੰਦਰਪਾਲ ਕੌਰਜੀਵਾਲਾ ਨੂੰ ਬ੍ਰਾਹਮਣ ਵੈਲਫ਼ੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ*

0
45

11,ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਕਾਂਗਰਸ ਦੇ ਸੀਨੀਅਰ ਆਗੂ ਪ੍ਰੋ ਧਰਮਿੰਦਰ ਸਿੰਘ ਨੇ ਹਰਿੰਦਰਪਾਲ ਕੌਰਜੀਵਾਲਾ ਨੂੰ ਬ੍ਰਾਹਮਣ ਵੈਲਫ਼ੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾਹੈ। ਉਹਨਾਂ ਦੱਸਿਆ ਸ੍ਰੀ ਕੌਰਜੀਵਾਲਾ ਪੁਰਾਏ ਵਿਦਿਆਰਥੀ ਆਗੂ ਹਨ ਅਤੇ 1992 ਵਿੱਚ ਬਈ ਰਾਜੀਵ ਗਾਂਧੀ ਸਦਭਾਵਨਾ ਕਮੇਟੀ ਪੰਜਾਬ ਦੇ ਮੁੱਢਲੇ ਮੈਂਬਰਾਂ ਵਿਚੋਂ ਹਨ ਜਿਹੜੀ 2005 ਵਿੱਚ ਰਾਜੀਵ ਗਾਂਧੀ ਸਟੱਡੀ ਸਰਕਲ ਸਥਾਪਿਤ ਹੋਣ ਉਪਰੰਤ ਹੁਣ ਤੱਕ ਇਸਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਸਰਗਰਮ ਹੈ।ਜਿਸ ਨੇ ਨਵੀਂ ਪੀੜ੍ਹੀ ਨੂੰ ਮਹਾਤਮਾ ਗਾਂਧੀ, ਅੰਬੇਦਕਰ ਅਤੇ ਨਹਿਰੂ ਦੀ ਵਿਚਾਰਧਾਰਾ ਲੈਸ ਹੋ ਕੇ ਰਾਜੀਵ ਗਾਂਧੀ ਦੇ ਸੁਪਨੇ 21 ਵੀਂ ਸਦੀ ਦੇ ਭਾਰਤ ਵਿੱਚ ਬਣਦੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਕਮੇਟੀ ਨੇ ਰਾਜ ਵਿੱਚ ਆਪਸੀ ਸਦਭਾਵਨਾ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸੰਭਾਲ ਤੇ ਪਸਾਰ ਵਿੱਚ ਸ਼ਲਾਘਾਯੋਗ ਸੰਗਠਿਤ ਤੇ ਯੋਜਨਾਬੰਧ ਉਪਰਾਲੇ ਕੀਤੇ ਹਨ। ਇਸ ਤੋਂ ਇਲਾਵਾ ਕੌਰਜੀਵਾਲਾ ਕਾਂਗਰਸ ਦੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਮੋਹਰੀ ਜੱਥੇਬੰਦੀ ਇੰਟਕ ਦੇ ਸੂਬਾ ਸਕੱਤਰ ਰਹੇ ਹਨ। ਰਾਜ ਅੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਰਤ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ ਹਨ ਅਤੇ ਮੌਜੂਦਾ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਡੱਟ ਕੇ ਕਿਸਾਨਾਂ ਨਾਲ ਖੜੇ ਹਨ। ਪ੍ਰੋ ਧਰਮਿੰਦਰ ਨੇ ਕਿਹਾ ਕਿ ਇਹ ਨਿਯੁਕਤੀ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਟਕਸਾਲੀ ਵਰਕਰਾਂ ਖ਼ਾਸ ਕਰਕੇ ਹਿੰਦੂ ਵਰਗ ਵਿੱਚ ਪੈਦਾ ਹੋਈ ਨਿਰਾਸ਼ਾ ਅਤੇ ਅਲਗਾਵ ਨੂੰ ਦੂਰ ਕਰਨ ਵਿੱਚ ਸਹਾਈ ਹੋਵੇਗੀ।

LEAVE A REPLY

Please enter your comment!
Please enter your name here