ਮਾਨਸਾ, 10 ਦਸੰਬਰ(ਸਾਰਾ ਯਹਾਂ/ਜੋਨੀ ਜਿੰਦਲ ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਸਕੱਤਰ ਮਿਸ ਸ਼ਿਲਪਾ ਦੀ ਰਹਿਨੁਮਾਈ ਹੇਠ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਅਤੇ ਗਗਨਦੀਪ ਸਿੰਘ ਚਹਿਲ ਐਡਵੋਕੇਟ ਵੱਲੋਂ ਮਾਨਸਾ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੈਦੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਸਮਝਿਆ ਜਿਨ੍ਹਾਂ ਵਿੱਚੋਂ ਕੁੱਝ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਕੈਦੀਆਂ ਨੂੰ ਮਨੁੱਖੀ ਅਧਿਕਾਰਾਂ ਲੀਗਲ ਏਡ ਅਤੇ ਪ੍ਰੀਮੇਬਲ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਮੈਡੀਕਲ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ। ਅਧਿਕਾਰਾਂ ਦੇ ਨਾਲ ਨਾਲ ਸਮਾਜ ਪ੍ਰਤੀ ਬਣਦੇ ਫਰਜ਼ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਆਪਣੇ ਅਧਿਕਾਰ ਹੀ ਨਹੀਂ ਆਪਣੇ ਫਰਜ਼ ਵੀ ਬਣਦੇ ਹਨ ਜੋ ਆਪਾਂ ਨੂੰ ਨਿਭਾਉਣੇ ਚਾਹੀਦੇ ਹਨ ਅਤੇ ਸਮਾਜ ਨੂੰ ਕਿਸ ਤਰ੍ਹਾਂ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਹਾਜਰ ਐਡਵੋਕੇਟ ਰੋਹਿਤ ਸਿੰਗਲਾ ਭੰਮਾ ਅਤੇ ਗਗਨਦੀਪ ਸਿੰਘ ਚਹਿਲ ਅਤੇ ਸਮੂਜ ਜੇਲ੍ਹ ਸਟਾਫ ਹਾਜਰ ਸਨ।