*ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ*

0
170

ਚੰਡੀਗੜ੍ਹ 10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਦੂਜੀ ਸੂਚੀ ਵਿੱਚ 30 ਉਮੀਦਵਾਰ ਐਲਾਨੇ ਹਨ। ਇਸ ਤੋਂ ਪਹਿਲਾਂ ਪਾਰਟੀ ਨੇ 10 ਉਮੀਦਵਾਰ ਐਲਾਨੇ ਸੀ। ਜਾਰੀ ਲਿਸਟ ਮੁਤਾਬਕ ਪਠਾਨਕੋਟ ਵਿਧਾਨ ਸਭਾ ਸੀਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ (ਐਸਸੀ) ਤੋਂ ਸ਼ਮਸ਼ੇਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਕਾਦੀਆਂ ਵਿਧਾਨ ਸਭਾ ਸੀਟ ਤੋਂ ਜਗਰੂਪ ਸਿੰਘ ਸ਼ੇਖਵਾਂ, ਬਟਾਲਾ ਤੋਂ ਸ਼ੈਰੀ ਕਲਸੀ, ਫਤਿਹਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪੰਨੂ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਕਰਤਾਰਪੁਰ (ਐਸਸੀ) ਡੀਸੀਪੀ ਬਲਕਾਰ ਸਿੰਘ, ਸ਼ਾਮਚੁਰਾਸੀ ਤੋਂ ਡਾ. ਰਣਜੋਤ ਸਿੰਘ, ਨਵਾਂ ਸ਼ਹਿਰ ਤੋਂ ਲਲਿਤ ਮੋਹਨ ‘ਬੱਲੂ’ ਪਾਠਕ, ਖਰੜ ਤੋਂ ਅਨਮੋਲ ਗਗਨ ਮਾਨ ਤੇ ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ‘ਭੋਲਾ’ ਗਰੇਵਾਲ ਸ਼ਾਮਲ ਹਨ।


ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਪਾਇਲ (ਐਸਸੀ) ਤੋਂ ਮਨਵਿੰਦਰ ਸਿੰਘ ਗਿਆਸਪੁਰਾ, ਜ਼ੀਰਾ ਤੋਂ ਨਰੇਸ਼ ਕਟਾਰੀਆ, ਸ੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ‘ਕਾਕਾ’ ਬਰਾੜ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸ਼ੇਖਾਂ, ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਚੋਣ ਲੜੇ ਹਨ। 

ਰਾਜਪੁਰਾ ਤੋਂ ਨੀਨਾ ਮਿੱਤਲ, ਸਨੌਰ ਤੋਂ ਹਰਮੀਤ ਸਿੰਘ ਪਠਾਨਮਾਜਰਾ, ਸਮਾਣਾ ਤੋਂ ਚੇਤਨ ਸਿੰਘ ਜੌੜੇਮਾਜਰਾ, ਲੁਧਿਆਣਾ ਉੱਤਰੀ ਤੋਂ ਮਦਨ ਲਾਲ ਬੱਗਾ, ਗਿੱਲ (ਐਸਸੀ) ਤੋਂ ਜੀਵਨ ਸਿੰਘ ਸੰਗੋਵਾਲ, ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ, ਘਨੌਰ ਤੋਂ ਗੁਰਲਾਲ ਘਨੌਰ, ਭਦੌੜ (ਐਸਸੀ) ਤੋਂ ਲਾਭ ਸਿੰਘ ਉਗੋਵਾਲ ਤੇ ਭੋਆ (ਐਸਸੀ) ਤੋਂ ਲਾਲਚੰਦ ਕਟਾਰੂਚੱਕ ਤੇ ਜੰਡਿਆਲਾ (ਐਸਸੀ) ਤੋਂ ਹਰਭਜਨ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।Punjab AAP Candidates: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ

Punjab AAP Candidates: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ
Punjab AAP Candidates: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਐਲਾਨੇ ਉਮੀਦਵਾਰ

ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਹੁਣ ਤੱਕ 40 ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਇਸ ਵਾਰ ਇਕੱਲੇ ਹੀ ਪੰਜਾਬ ਵਿਧਾਨ ਸਭਾ ਦੇ ਸਾਰੇ 117 ਹਲਕਿਆਂ ਤੋਂ ਚੋਣ ਲੜ ਰਹੀ ਹੈ।

LEAVE A REPLY

Please enter your comment!
Please enter your name here